Ajnala Police Seized 2 Trucks: ਅਜਨਾਲਾ ਪੁਲਿਸ ਨੇ 2 ਰੇਤੇ ਦੇ ਟਰੱਕ ਕੀਤੇ ਜ਼ਬਤ, ਚਾਲਕ ਟਰੱਕ ਛੱਡ ਹੋਏ ਫਰਾਰ - ਅਜਨਾਲਾ ਪੁਲਿਸ ਨੇ 2 ਟਰੱਕ ਕੀਤੇ ਜ਼ਬਤ
🎬 Watch Now: Feature Video
Published : Oct 21, 2023, 7:00 AM IST
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਖ਼ਿਲਾਫ਼ ਸਖ਼ਤ ਰੁੱਖ ਅਖਤਿਆਰ ਕਰਦਿਆਂ ਸਮੂਹ ਜਿਲ੍ਹਾ ਪੁਲਿਸ ਮੁਖੀਆਂ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਹੋਏ ਹਨ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਤੇ ਵਿਸ਼ੇਸ਼ ਕਾਰਵਾਈ ਕਰਦਿਆਂ ਕਥਿਤ ਨਾਜਾਇਜ਼ ਰੇਤ ਦੇ ਭਰੇ 2 ਟਰੱਕਾਂ ਨੂੰ ਬਰਾਮਦ ਕੀਤਾ ਗਿਆ ਹੈ। ਜਦਕਿ ਇਸ ਦੌਰਾਨ ਪੁਲਿਸ ਪਾਰਟੀ ਨੂੰ ਦੇਖ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਡੀ.ਐਸ.ਪੀ ਅਜਨਾਲਾ ਦੀ ਜ਼ੇਰੇ ਨਿਗਰਾਨੀ ਐਸ.ਐਚ.ਓ ਅਜਨਾਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਮੁਲਜ਼ਮ ਦਲਜੀਤ ਸਿੰਘ ਟਰੱਕ ਨੰਬਰੀ ਪੀ.ਬੀ 30 ਐੱਫ 9698 ਉੱਤੇ ਅਤੇ ਕਥਿਤ ਮੁਲਜ਼ਮ ਜਸਬੀਰ ਸਿੰਘ ਟਰੱਕ ਨੰਬਰ ਪੀ.ਬੀ 02 ਈ.ਕਯੂ 1927 ਉੱਤੇ ਕਥਿਤ ਨਜਾਇਜ ਮਾਈਨਿੰਗ ਕਰਕੇ ਚੋਰੀ ਦੀ ਰੇਤਾ ਨੂੰ ਲੋਡ ਕਰਕੇ ਪਿੰਡ ਸਾਹੋਵਾਲ ਤੋਂ ਅਜਨਾਲਾ ਤਰਫ ਜਾ ਰਿਹਾ ਹੈ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਕਰਕੇ ਟਰੱਕ ਪੀ.ਬੀ 30 ਐੱਫ 9698 ਵਿੱਚੋਂ 07 ਸੈਂਕੜੇ ਰੇਤਾ ਅਤੇ ਪੀ.ਬੀ 02 ਈ.ਕਯੂ 1927 ਵਿੱਚੋਂ 05 ਸੈਂਕੜਾ ਰੇਤਾ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਨੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਅਜਨਾਲਾ ਪੁਲਿਸ ਵੱਲੋਂ ਮੁਕਦਮਾ ਨੰਬਰ 213, ਜੁਰਮ 379 ਆਈ.ਪੀ.ਸੀ, 21 (1) ਮਾਈਨਿੰਗ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਪੁਲਿਸ ਵਲੋਂ ਉਕਤ ਦੋਨੋਂ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।।