ਇੱਕ ਮਹਿਲਾ ਤੇ 7 ਸਾਲ ਦੇ ਬੱਚੇ ਉੱਤੇ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਡਿੱਗਿਆ, ਮਹਿਲਾ ਦੀ ਹਾਲਤ ਗੰਭੀਰ - chandigarh news
🎬 Watch Now: Feature Video
Published : Dec 7, 2023, 10:50 AM IST
ਚੰਡੀਗੜ੍ਹ ਵਿਖੇ ਮਨੀ ਮਾਜਰਾ ਵਿੱਚ ਉਸ ਵੇਲ੍ਹੇ ਦਰਦਨਾਕ ਹਾਦਸਾ ਵਾਪਰਿਆ, ਜਦੋਂ ਉਸਾਰੀ ਅਧੀਨ ਇਮਾਰਤ ਦਾ ਪੁਰਾਣਾ ਲੈਂਟਰ ਤੋੜਦੇ ਸਮੇਂ ਹੇਠਾਂ ਡਿੱਗ ਗਿਆ। ਦਰਅਸਲ, ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਤਾਂ ਪੁਰਾਣਾ ਲੈਂਟਰ ਤੋੜਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਔਰਤ ਸਣੇ 2 ਬੱਚੇ ਜਖਮੀ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ ਪੀਜੀਆਈ ਦਾਖਲ ਹੈ। ਇਸ ਤੋਂ ਇਲਾਵਾ, ਦੋਨੋਂ ਜਖਮੀ ਬੱਚੇ ਸੈਕਟਰ-32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਔਰਤ ਨਾਲ ਜਖਮੀ ਹੋਏ ਬੱਚੇ ਦੀ ਉਮਰ ਕਰੀਬ 7 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚ ਮਕਾਨ ਮਾਲਕ ਕੁਸੁਮ ਲਤਾ ਅਤੇ ਠੇਕੇਦਾਰ ਚੰਦਰ ਸ਼ਾਮਲ ਹੈ।