ਅਵਾਰਾ ਕੁੱਤਿਆਂ ਨੇ ਨੋਚਿਆ ਮਾਸੂਮ ਬੱਚਾ, ਦੇਖੋ ਵੀਡੀਓ - ਪਿੰਡ ਭੰਬੋਈ ਜ਼ਿਲ੍ਹਾ ਗੁਰਦਾਸਪੁਰ
🎬 Watch Now: Feature Video
ਅੰਮ੍ਰਿਤਸਰ: ਪਿੰਡ ਭੰਬੋਈ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦੇ ਇਕ 9 ਸਾਲ ਦੇ ਬੱਚੇ ਅਰਸ਼ਦੀਪ ਨੂੰ ਅਵਾਰਾ ਕੁੱਤਿਆਂ ਨੇ ਬੜੀ ਬੁਰੀ ਤਰ੍ਹਾਂ ਨੋਚ ਕੇ ਖਾ ਲਿਆ। ਉਸ ਬੱਚੇ ਨੂੰ ਉਸ ਦੀ ਮਾਂ ਨੇ ਆ ਕੇ ਅੱਧੇ ਘੰਟੇ ਬਾਅਦ ਇਨ੍ਹਾਂ ਅਵਾਰਾ ਕੁੱਤਿਆਂ ਕੋਲੋਂ ਬਚਾਇਆ। ਬੱਚੇ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਬੱਚੇ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਜਾਂਦਾ ਹੈ। ਸਰੀਰ ਦਾ ਅਜਿਹਾ ਕੋਈ ਵੀ ਅੰਗ ਨਹੀਂ ਸੀ ਜਿਹੜਾ ਕੁੱਤਿਆਂ ਨੇ ਨੋਚ ਨੋਚ ਕੇ ਨਾ ਖਾਧਾ ਹੋਵੇ। ਬੱਚੇ ਦੀ ਮਾਂ ਕੰਵਲਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪਿੰਡ ਭੰਬੋਈ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਦੇ ਰਹਿਣ ਵਾਲੇ ਹਾਂ, ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੈਂ ਮਿਹਨਤ ਮਜ਼ਦੂਰੀ ਕਰਕੇ ਘਰ ਵਾਪਸ ਆ ਰਹੀ ਸਾਂ ਤੇ ਮੈਨੂੰ ਪਤਾ ਲੱਗਾ ਕਿ ਮੇਰੇ ਬੱਚੇ ਨੂੰ ਅਵਾਰਾ ਕੁੱਤੇ ਪੈ ਗਏ ਹਨ ਤੇ ਅਰਸ਼ਦੀਪ ਨੂੰ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਰਹੇ ਸਨ।
Last Updated : Feb 3, 2023, 8:21 PM IST