ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਹੱਲਾ ਕੱਚਾ ਟੋਬਾ ਬੂਥ ਨੰਬਰ 10 ’ਤੇ ਆਪਸ ਚ ਭਿੜੇ ਕਾਂਗਰਸੀ - ਪੰਜਾਬ ਵਿਧਾਨਸਭਾ ਚੋਣਾਂ 2022
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14517939-822-14517939-1645339114085.jpg)
ਹੁਸ਼ਿਆਰਪੁਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਵੋਟਿੰਗ ਸਵੇਰ 8 ਵਜੇ ਤੋਂ ਜਾਰੀ ਹੈ। ਇਹ ਵੋਟਿੰਗ ਪ੍ਰਕ੍ਰਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਉੱਥੇ ਹੀ ਦੂਜੇ ਪਾਸੇ ਹੁਸ਼ਿਆਰਪੁਰ ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋ ਕਾਂਗਰਸੀ ਹੀ ਕਾਂਗਰਸੀ ਆਪਸ ’ਚ ਭਿੜ ਗਏ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੇ ਮੁਹੱਲਾ ਕੱਚਾ ਟੋਬਾ ਬੂਥ ਨੰਬਰ 10 ’ਤੇ ਕਾਂਗਰਸੀ ਵਰਕਰਾਂ ਵਿਚਾਲੇ ਲੜਾਈ ਹੋ ਗਈ। ਦੋਵੇਂ ਧੜਿਆ ਨੇ ਇੱਕ ਦੂਜੇ ’ਤੇ ਨਸ਼ੇ ਵੇਚਣ ਦਾ ਇਲਜ਼ਾਮ ਲਗਾਇਆ ਹੈ। ਫਿਲਹਾਲ ਮੌਕੇ ’ਤੇ ਮੌਜੂਦ ਪੁਲਿਸ ਦੀ ਟੀਮ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਕਾਬਿਲੇਗੌਰ ਹੈ ਕਿ ਪੰਜਾਬ ’ਚ 11 ਵਜੇ ਤੱਕ 17.77% ਵੋਟਿੰਗ ਹੋਈ ਹੈ।
Last Updated : Feb 3, 2023, 8:17 PM IST