ਸਾਫ਼-ਸਫ਼ਾਈ ‘ਚ ਪਿਛੜਿਆ ਗੜ੍ਹਸ਼ੰਕਰ, ਹਰ ਪਾਸੇ ਲੱਗੇ ਕੂੜੇ ਦੇ ਢੇਰ - Garhshankar lags behind in cleanliness
🎬 Watch Now: Feature Video
ਹੁਸ਼ਿਆਰਪੁਰ: ਜਿੱਥੇ ਪੰਜਾਬ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ (By the Punjab Government and Administration) ਵੱਲੋਂ ਲੋਕਾਂ ਨੂੰ ਸਵੱਛ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੜ੍ਹਸ਼ੰਕਰ-ਨੰਗਲ ਰੋਡ (Garhshankar-Nangal Road) ‘ਤੇ ਸਥਿਤ ਖੱਖ ਮਾਰਕੀਟ ਦੇ ਨਜ਼ਦੀਕ ਨਾਲੀਆਂ ਦੀ ਸਫ਼ਾਈ ਨਾ ਹੋਣ ਕਰਕੇ ਆਣ-ਜਾਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਸਮੇਂ-ਸਮੇਂ ਤੋਂ ਨਗਰ ਕੌਂਸਲ ਨੂੰ ਟੈਕਸ ਜਮਾਂ ਕਰਵਾਉਂਦੇ ਹਨ, ਪਰ ਟੈਕਸ ਲਏ ਜਾਣ ਤੇ ਬਾਵਜ਼ੂਦ ਵੀ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਨਾਲੀਆਂ ਦੀ ਸਫਾਈ ਨਹੀਂ ਕੀਤੀ ਜਾਂਦੀ ਅਤੇ ਉਹ ਇਸ ਸਮੱਸਿਆ ਵਾਰੇ ਕਈ ਵਾਰ ਨਗਰ ਕੌਂਸਲ ਨੂੰ ਸੂਚਿਤ ਵੀ ਕਰ ਚੁੱਕੇ ਹਨ, ਪਰ ਨਗਰ ਕੌਂਸਲ ਵੱਲੋਂ ਨਾਲੀਆਂ ਦੀ ਸਫ਼ਾਈ ਨਹੀਂ ਕੀਤੀ ਗਈ, ਜਿਸ ਕਰਕੇ ਉਨ੍ਹਾਂ ਨੂੰ ਬੀਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ।
Last Updated : Feb 3, 2023, 8:17 PM IST