ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੱਚੇ ਮਕਾਨਾਂ ਲਈ ਵੰਡੇ ਚੈੱਕ - ਜਲਦ ਹੀ ਪੱਕੇ ਤੌਰ ’ਤੇ ਇਹ ਨਿਯੁਕਤੀ
🎬 Watch Now: Feature Video
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੱਚੇ ਮਕਾਨਾਂ ਲਈ ਚੈੱਕ ਵੰਡੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਕੱਚਾ ਮਕਾਨ ਅਤੇ ਨਾ ਹੀ ਕੋਈ ਕੱਚਾ ਮੁਲਾਜ਼ਮ ਰਹਿਣ ਦੇਣਾ ਹੈ। ਜੈ ਕ੍ਰਿਸ਼ਨ ਸਿੰਘ ਰੋੜੀ ਵਿਧਾਇਕ ਨੇ ਗੜ੍ਹਸ਼ੰਕਰ ਵਿਖੇ ਕਾਰਜਕਾਰੀ ਅਧਿਕਾਰੀ ਦੀ ਪੱਕੀ ਨਿਯੁਕਤੀ ਬਾਰੇ ਕਿਹਾ ਕਿ ਜਲਦ ਹੀ ਪੱਕੇ ਤੌਰ ’ਤੇ ਇਹ ਨਿਯੁਕਤੀ ਕਰ ਦਿੱਤੀ ਜਾਵੇਗੀ। ਇਸ ਮੌਕੇ ਰੋੜੀ ਵੱਲੋਂ ਸ਼ਹਿਰ ਵਿੱਚੋਂ ਸੁੱਕਾ ਕੂੜਾ ਚੁੱਕਣ ਲਈ ਨਗਰ ਕੌਂਸਲ ਨੂੰ ਗੱਡੀ ਭੇਟ ਕੀਤੀ ਗਈ। ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਗੜ੍ਹਸ਼ੰਕਰ ਸ਼ਹਿਰ ਦੇ ਵਿੱਚ ਗਲੀਆਂ ਨਾਲੀਆਂ, ਸਟਰੀਟ ਲਾਈਟਾਂ ਅਤੇ ਹੋਰ ਕਾਫੀ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਜਲਦ ਹੱਲ ਕੀਤਾ ਜਾਵੇਗਾ। ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਗੜ੍ਹਸ਼ੰਕਰ ਦੇ ਵਿੱਚ ਟੂਟੀਆਂ ਹੋਈਆਂ ਸੜਕਾਂ ਦੀ ਹਾਲਤ ਸੁਧਾਰਨ ਵਿੱਚ ਕਦਮ ਚੁੱਕੇ ਜਾਣਗੇ।
Last Updated : Feb 3, 2023, 8:21 PM IST