ਕਤਲ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ - Amrik Nagri Bhullarai
🎬 Watch Now: Feature Video
ਜਲੰਧਰ: ਫਗਵਾੜਾ ਪੁਲਿਸ ਨੂੰ ਬੀਤੇ ਦਿਨੀ ਅਮਰੀਕ ਨਗਰੀ ਭੁੱਲਾਰਾਈ (Amrik Nagri Bhullarai) ਵਿਖੇ ਇੱਕ ਘਰ ‘ਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਜਿਸ ਦਾ ਕਿ ਕਤਲ ਕਰ ਲਾਸ਼ ਨੂੰ ਘਰ ਵਿੱਚ ਹੀ ਰੱਖ ਕੇ ਘਰ ਨੂੰ ਬਾਹਰੋ ਜ਼ਿੰਦਾ ਲਗਾਇਆ ਗਿਆ ਸੀ। ਮ੍ਰਿਤਕ ਵਿਅਕਤੀ ਦੀ ਪਹਿਚਾਣ ਪਰਮਜੀਤ ਕੁਮਾਰ ਵੱਜੋ ਹੋਈ ਸੀ। ਲਾਸ਼ ਮਿਲਣ ਤੋਂ ਬਾਅਦ ਥਾਣਾ ਸਦਰ ਫਗਵਾੜਾ ਦੀ ਪੁਲਿਸ (Police of Thana Sadar Phagwara) ਵੱਲੋ ਮ੍ਰਿਤਕ ਪਰਮਜੀਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾ ‘ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਕੁਝ ਹੀ ਘੰਟਿਆ ਵਿੱਚ ਇਸ ਕਤਲ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ (arrested) ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
Last Updated : Feb 3, 2023, 8:25 PM IST