ਚੋਰ ਨੇ ਬੇਖੌਫ਼ ਹੋ ਕੇ ਦੁਕਾਨ ਵਿੱਚ ਘੁੰਮ ਫਿਰ ਕੇ ਆਰਾਮ ਨਾਲ ਕੀਤੀ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ - Latest news of Ferozepur
🎬 Watch Now: Feature Video
ਫਿਰੋਜ਼ਪੁਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜਾ ਮਾਮਲਾ ਫਿਰੋਜ਼ਪੁਰ ਦੇ ਦਿੱਲੀ ਗੇਟ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਮੈਡੀਕਲ ਦੀ ਦੁਕਾਨ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦਾਨੀਸ਼ ਕੱਕੜ ਨੇ ਦੱਸਿਆ ਕਿ ਬੀਤੀ ਰਾਤ ਚੋਰ ਪਾਇਪ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਅਤੇ ਬੜੇ ਆਰਾਮ ਨਾਲ ਦੁਕਾਨ ਅੰਦਰ ਘੁੰਮ ਫਿਰ ਕੇ ਉਨ੍ਹਾਂ ਵੱਲੋਂ ਚੋਰੀ ਕੀਤੀ ਗਈ ਅਤੇ ਜਦ ਉਨ੍ਹਾਂ ਸਵੇਰੇ ਆਕੇ ਦੁਕਾਨ ਖੋਲੀ ਤਾਂ ਉਹ ਇਹ ਸਭ ਦੇਖ ਕੇ ਹੈਰਾਨ ਰਹਿ ਗਏ ਜਦ ਉਨ੍ਹਾਂ ਦੁਕਾਨ ਚੈੱਕ ਕੀਤੀ ਤਾਂ ਦੁਕਾਨ ਵਿਚੋਂ ਕਰੀਬ ਸਵਾ 2 ਲੱਖ ਰੁਪਏ ਚੋਰੀ ਹੋ ਚੁੱਕੇ ਸਨ। ਜਿਸ ਦੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਵੱਲੋਂ ਮੌਕਾ ਦੇਖਦੇ ਹੋਏ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।Latest news of Ferozepur
Last Updated : Feb 3, 2023, 8:30 PM IST