ਅਧਿਆਪਕਾਂ ਨੇ ਤਿੱਖੀ ਨਾਅਰੇਬਾਜ਼ੀ ਕਰ ਕੇ ਸਿੱਖਿਆ ਸਕੱਤਰ ਦਾ ਪੁਤਲਾ ਸਾੜਿਆ
🎬 Watch Now: Feature Video
ਫ਼ਰੀਦਕੋਟ: ਸਿੱਖਿਆ ਸਕੱਤਰ ਪੰਜਾਬ ਸਰਕਾਰ ਦੇ ਆਪਮਤੇ ਵਤੀਰੇ ਖ਼ਿਲਾਫ਼ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਫ਼ਰੀਦਕੋਟ ਸਾਂਝਾ ਅਧਿਆਪਕ ਮੋਰਚਾ ਨੇ ਸਥਾਨਕ ਡੀ.ਈ.ਓ ਦਫ਼ਤਰ ਸਾਹਮਣੇ ਰੋਹ ਭਰਪੂਰ ਰੈਲੀ ਕੀਤੀ। ਰੈਲੀ ਉਪਰੰਤ ਤਿੱਖੀ ਨਾਅਰੇਬਾਜ਼ੀ ਕਰਕੇ ਸਿੱਖਿਆ ਸਕੱਤਰ ਪੰਜਾਬ ਦਾ ਪੁਤਲਾ ਸਾੜਿਆ। ਇਸ ਕਿਰਿਆ ਦੀ ਅਗਵਾਈ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਹਰਜਿੰਦਰ ਢਿੱਲੋਂ ਨੇ ਸਿੱਖਿਆ ਸਕੱਤਰ ਪੰਜਾਬ ਤੇ ਦੋਸ਼ ਲਾਇਆ ਕਿ 'ਨੈਸ਼ਨਲ ਅਚੀਵਮੈਂਟ 'ਸਰਵੇ ਵਿੱਚ ਪੰਜਾਬ ਦਾ ਉੱਚ ਸਥਾਨ ਹਾਸਲ ਕਰਨ ਲਈ ਅਧਿਆਪਕਾਂ ਨੂੰ ਪੀ.ਏ.ਐਸ. ਤਹਿਤ ਝੂਠੇ ਅੰਕੜੇ ਤਿਆਰ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦਾ ਸਥਾਨ ਸਿੱਖਿਆ ਪੱਖੋਂ ਪਹਿਲੇ ਨੰਬਰ ਤੇ ਆਉਣ ਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਹੈ ਜਦਕਿ ਉਸੇ ਰਿਪੋਰਟ ਵਿੱਚ ਗੁਣਾਤਮਿਕ ਸਿੱਖਿਆ ਪੱਖੋਂ ਪੰਜਾਬ ਰਾਜ ਦਾ ਸਥਾਨ ਪੂਰੇ ਭਾਰਤ ਵਿਚ 27 ਵੇਂ ਨੰਬਰ ਤੇ ਆਉਣ ਨੂੰ ਲੁਕੋ ਕੇ ਰੱਖਿਆ ਜਾ ਰਿਹਾ ਹੈ ।