ਖੇਡ ਰਤਨ ਦਾ ਨਾਮ ਬਦਲਣ 'ਤੇ ਤਰੁਣ ਚੁੱਘ ਨੇ ਕਹੀ ਵੱਡੀ ਗੱਲ
ਚੰਡੀਗੜ੍ਹ: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਦੇ ਖੇਡ ਰਤਨ ਪੁਰਸਕਾਰ ਦਾ ਨਾਂ ਬਦਲ ਕੇ ਮੇਜਰ ਧਿਆਨ ਚੰਦ ਪੁਰਸਕਾਰ ਦਾ ਨਾਮ ਰੱਖਿਆ ਹੈ। ਜਿਸਦੀ BJP ਆਗੂ ਤਰੁਣ ਚੁੱਘ ਨੇ ਸਲਾਘਾ ਕਰਦੇ ਹੋਏ ਕਾਂਗਰਸੀਆਂ ਤੇ ਤੰਜ ਕਸਦਿਆਂ ਕਿਹਾ ਜੋ ਕਾਂਗਰਸੀ ਇਸ ਤੇ ਟਿੱਪਣੀ ਕਰ ਰਹੇ ਹਨ ਉਹਨਾਂ ਦੇ ਇਹ ਨਹੀਂ ਯਾਦ ਕਿ ਹਿੰਦੂਸਤਾਨ 'ਚ 422 ਸੰਸਥਾਨ ਅਜਿਹੇ ਹਨ ਜੋ ਗਾਂਧੀ ਤੇ ਨਹਿਰੂ ਪਰਿਵਾਰ ਦੇ ਨਾਂ ਤੇ ਹਨ। ਉਨ੍ਹਾਂ ਕਿਹਾ ਕਿ ਮੈਂ ਜਵਾਹਰ ਲਾਲ ਨਹਿਰੂ ਦੀ ਮੈਂ ਇੱਜਤ ਕਰਦਾ ਹਾਂ ਪਰ 90 ਸਰਕਾਰੀ ਯੋਜਨਾਵਾਂ, ਸੰਸਥਾਨ,ਖੇਡ ਰਤਨ ਉਨ੍ਹਾਂ ਦੇ ਨਾਂ ਤੇ ਹਨ। ਉਨ੍ਹਾਂ ਕਿਹਾ ਕਿ ਹਿੰਦੂਸਤਾਨ ਚ 50 ਯੂਨੀਵਰਸਿਟੀਆਂ ਨੇ ਜੋ ਗਾਂਧੀ ਪਰਿਵਾਰ ਦੇ ਨਾਂ ਤੇ ਹਨ। ਉਨ੍ਹਾਂ ਨੇ ਕਾਂਗਰਸ ਤੋਂ ਜਵਾਬ ਮੰਗਿਆ ਕਿ ਰਾਜੀਵ ਗਾਂਧੀ 1984 ਸਿੱਖ ਕਤਲ ਕਾਂਡ ਚ ਸ਼ਾਮਿਲ ਨਹੀਂ ਸੀ। ਕਿਸ ਕਾਰਨ ਉਸਦੇ ਨਾਮ ਤੇ ਪੁਰਸਕਾਰ ਹੋਣਾ ਚਾਹੀਦਾ?