ਪੰਜਾਬ ਸਰਕਾਰ ਨੇ ਐਲਪੀਯੂ ਨੂੰ ਨੋਟਿਸ ਕੀਤਾ ਜਾਰੀ, 7 ਦਿਨਾਂ 'ਚ ਮੰਗਿਆ ਜਵਾਬ - ਐਲਪੀਯੂ ਯੂਨੀਵਰਸਿਟੀ
🎬 Watch Now: Feature Video
ਕਪੂਰਥਲਾ: ਪੰਜਾਬ ਸਰਕਾਰ ਨੇ ਐਲਪੀਯੂ ਨੂੰ ਨੋਟਿਸ ਭੇਜਿਆ ਹੈ ਜਿਸ ਵਿੱਚ ਧਾਰਾ 144 ਤੇ ਕੋਵਿਡ-19 ਨੂੰ ਲੈ ਕੇ ਭਾਰਤ ਸਰਕਾਰ ਦੇ ਅਦੇਸ਼ਾਂ ਦੀ ਉਲੰਘਣਾ ਕਰਨ 'ਤੇ 7 ਦਿਨ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਇਸ ਤੋਂ ਬਾਅਦ ਐਸ ਐਸ ਪੀ ਸਤਿੰਦਰ ਸਿੰਘ ਨੇ ਲਵਲੀ ਯੂਨੀਵਰਸਿਟੀ ਨੂੰ ਨੋਟਿਸ ਮਾਮਲੇ 'ਤੇ ਕਾਨੂੰਨ ਮੁਤਾਬਕ ਕਾਰਵਾਈ ਦੀ ਗੱਲ ਕਹੀ ਹੈ। ਯੂਨੀਵਰਸਿਟੀ ਵਿੱਚ ਲਗਾਤਾਰ ਸਕਰਿਨਿੰਗ ਕੀਤੀ ਜਾ ਰਹੀ ਹੈ ਤੇ ਟੈਸਟ ਲਈ ਭੇਜਿਆ ਜਾ ਰਿਹਾ ਹੈ। ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਲਗਾਤਾਰ ਅੰਦਰ ਹੈ। ਇਸ ਦੇ ਨਾਲ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਨੋਟਿਸ 'ਤੇ ਯੂਨੀਵਰਸਿਟੀ ਦੀ ਲਾਪਰਵਾਹੀ ਮਾਮਲੇ ਵਿੱਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।