ਸੁਕੰਨਿਆ ਸਮਰਿਧੀ ਯੋਜਨਾ ਤਹਿਤ ਭਾਜਪਾ ਮਹਿਲਾ ਮੋਰਚਾ ਨੇ ਗਰੀਬ ਬੱਚੀਆਂ ਦੇ ਖੁੱਲ੍ਹਵਾਏ ਖਾਤੇ - BJP Mahila Morcha
🎬 Watch Now: Feature Video

ਚੰਡੀਗੜ੍ਹ: ਸੁਕੰਨਿਆ ਸਮਰਿਧੀ ਯੋਜਨਾ ਤਹਿਤ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਭਾਜਪਾ ਮਹਿਲਾ ਮੋਰਚਾ ਨੇ 25 ਸੌ ਦੇ ਕਰੀਬ ਗਰੀਬ ਬੱਚੀਆਂ ਦੇ ਡਾਕਘਰ ਵਿੱਚ ਖਾਤੇ ਖੁੱਲ੍ਹਵਾਏ ਗਏ। ਮਹਿਲਾ ਮੋਰਚਾ ਦੀ ਪ੍ਰਧਾਨ ਸੁਨੀਤਾ ਧਵਨ ਨੇ ਦੱਸਿਆ ਕਿ ਜਿਹੜੇ ਮਾਪੇ ਆਪਣੀਆਂ ਬੱਚੀਆਂ ਦੇ ਖਾਤੇ ਵਿੱਚ ਪੈਸੇ ਨਹੀਂ ਜਮ੍ਹਾ ਕਰਵਾ ਸਕਦੇ, ਉਨ੍ਹਾਂ ਖਾਤਿਆਂ ਵਿੱਚ ਪੈਸੇ ਦਾਨੀਆਂ ਵੱਲੋਂ ਜਮ੍ਹਾ ਕਰਵਾਏ ਜਾਣਗੇ। ਸੁਨੀਤਾ ਧਵਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਉਨ੍ਹਾਂ ਵੱਲੋਂ ਚੰਡੀਗੜ੍ਹ ਵਿੱਚ ਇਹ ਯੋਜਨਾ ਨੂੰ ਅੱਗੇ ਵਧਾਇਆ ਗਿਆ ਹੈ।