ਪੰਜਾਬ ਵਿੱਚ ਲੋਹੜੀ: ਡੀਜੇ ਲਾ ਕੇ, ਪਤੰਗਬਾਜ਼ੀ ਕਰਕੇ ਮਨਾਇਆ ਲੋਹੜੀ ਦਾ ਤਿਉਹਾਰ
🎬 Watch Now: Feature Video
ਅੰਮ੍ਰਿਤਸਰ: ਅੱਜ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਲੋਹੜੀ ਦਾ ਤਿਉਹਾਰ ਪਤੰਗਬਾਜ਼ੀ ਦੇ ਨਾਂ 'ਤੇ ਬਹੁਤ ਹੀ ਮਸ਼ਹੂਰ ਹੈ। ਅੱਜ ਲੋਹੜੀ ਦੇ ਤਿਉਹਾਰ ਵਾਲੇ ਦਿਨ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਹੀ ਠੰਢ ਅਤੇ ਧੁੰਦ ਦੀ ਚਿੱਟੀ ਚਾਦਰ ਨੇ ਅੰਮ੍ਰਿਤਸਰ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ, ਉੱਥੇ ਹੀ ਅੰਮ੍ਰਿਤਸਰ ਦੇ ਨੌਜਵਾਨ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਅਤੇ ਡੀ.ਜੇ ਲਗਾ ਕੇ ਧੁੰਦ ਦੇ ਘਟਣ ਦੀ ਉਡੀਕ ਕਰਦੇ ਰਹੇ ਹਨ। ਜਦੋਂ ਧੁੰਦ ਦਾ ਕਹਿਰ ਘਟਿਆ ਤਾਂ ਆਸਮਾਨ ਵਿੱਚ ਰੰਗ ਬਿਰੰਗੀਆਂ ਗੁੱਡੀਆਂ ਉੱਡਣੀਆਂ ਸ਼ੁਰੂ ਹੋਈਆਂ ਅਤੇ ਰੰਗ ਬਿਰੰਗੇ ਅਸਮਾਨ ਦਾ ਨਜ਼ਾਰਾ ਵੇਖਣ ਵਾਲਾ ਸੀ। ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਘਰਾਂ ਦੀ ਛੱਤਾਂ ਉੱਤੇ ਚੜ੍ਹ ਕੇ ਡੀ.ਜੇ ਲਗਾ ਕੇ ਭੰਗੜੇ ਪਾਏ ਗਏ ਤੇ ਪਤੰਗਬਾਜ਼ੀ ਕੀਤੀ ਗਈ।