ਮਾਨਸਾ ਜ਼ਿਲ੍ਹਾ ਲੰਬੇ ਸਮੇਂ ਤੋਂ ਘਿਰਿਆ ਹੈ ਵੱਡੀਆਂ ਸਮੱਸਿਆਵਾਂ ਦੇ ਨਾਲ: ਡਾ. ਵਿਜੈ ਸਿੰਗਲਾ - ਡਾ. ਵਿਜੇ ਸਿੰਗਲਾ
🎬 Watch Now: Feature Video
ਮਾਨਸਾ: ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਬੇਸ਼ੱਕ ਚੋਣ ਕਮਿਸ਼ਨ ਨੇ ਕਰੋਨਾ ਦੇ ਚਲਦਿਆਂ ਇਨ੍ਹਾਂ ਚੋਣਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਪਰ ਫਿਰ ਵੀ ਉਮੀਦਵਾਰਾਂ ਨੇ ਨਾ ਮਾਤਰ ਇਕੱਠ ਕਰਕੇ ਆਪਣਾ ਪ੍ਰਚਾਰ ਕੀਤਾ ਜਾ ਰਿਹਾ। ਮਾਨਸਾ ਵਿਖੇ ਰੱਖੇ ਇੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਚ ਸੈਂਕੜੇ ਨੌਜਵਾਨ ਸ਼ਾਮਿਲ ਹੋਏ। ਮਾਨਸਾ ਤੋਂ ਆਪ ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹਾ ਵੱਡੀਆਂ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਹੈ ਅਤੇ ਮਾਨਸਾ ਦੇ ਵਿਚ ਸਿਹਤ ਸੇਵਾਵਾਂ ਨੂੰ ਲੈ ਕੇ ਵੀ ਮਾਨਸਾ ਦੇ ਲੋਕਾਂ ਨੂੰ ਬਾਹਰੀ ਜ਼ਿਲ੍ਹਿਆਂ ਦੇ ਵਿੱਚ ਜਾਣਾ ਪੈਂਦਾ ਹੈ, ਉਥੇ ਹੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀਆਂ ਸਰਕਾਰਾਂ ਗੱਲਾਂ ਤਾਂ ਕਰਦੀਆਂ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ।