ਮੋਗਾ: ਖਪਤਕਾਰ ਅਧਿਕਾਰ ਸੰਗਠਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ - ਸ਼ਾਮਲਾਟ ਜ਼ਮੀਨ
🎬 Watch Now: Feature Video
ਮੋਗਾ: ਖਪਤਕਾਰ ਅਧਿਕਾਰ ਸੰਗਠਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਵੀਰਵਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਵਿੱਚ 2000 ਏਕੜ ਜ਼ਮੀਨ ਜੋ ਹੈ ਪਸ਼ੂਆਂ ਦੇ ਚਾਰੇ ਵਾਸਤੇ ਹੁੰਦੀ ਸੀ ਜੋ ਕਿ ਪੰਚਾਇਤਾਂ ਦੇ ਕਬਜ਼ੇ ਵਿੱਚ ਹੈ। ਉਸ ਨੂੰ ਪਸ਼ੂਆਂ ਦੇ ਚਾਰੇ ਵਾਸਤੇ ਰੱਖਿਆ ਜਾਵੇ ਜਾਂ ਉਨ੍ਹਾਂ ਦਾ ਜੋ ਠੇਕਾ ਆਉਂਦਾ ਹੈ,ਉਸ ਦਾ 10 ਪ੍ਰਤੀਸ਼ਤ ਗਊਸ਼ਾਲਾ ਨੂੰ ਦਿੱਤਾ ਜਾਵੇ ਤਾਂ ਜੋ ਜਿਹੜੀ ਸੜਕ 'ਤੇ ਬੇਸਹਾਰਾ ਗਊਆਂ ਜਾਂ ਪਸ਼ੂ ਫਿਰਦੇ ਹਨ। ਉਨ੍ਹਾਂ ਦੀ ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਮੋਗਾ ਜ਼ਿਲ੍ਹੇ ਵਿੱਚ ਜੇ 2000 ਏਕੜ ਹੈ ਤਾਂ ਪੂਰੇ ਪੰਜਾਬ ਵਿੱਚ ਕਿੰਨੀ ਹੋਵੇਗੀ। ਇਸ ਦੀ ਸਾਰੀ ਤਫਤੀਸ਼ ਕਰਕੇ ਇਹ ਰੂਲ ਸਾਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਹਾਦਸੇ ਹੋ ਰਹੇ ਉਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕੇ।