ਪਰਾਲੀ ਦੇ ਗੋਦਾਮ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - straw-warehouse-fire-escapes
🎬 Watch Now: Feature Video
ਜਲੰਧਰ: ਜਲੰਧਰ ਦੇ ਸੁੰਦਰ ਨਗਰ ਵਾਰਡ ਨੰਬਰ 5 ਵਿਖੇ ਪਰਾਲੀ ਦੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਗੋਦਾਮ ਰਿਹਾਇਸ਼ੀ ਇਲਾਕੇ ਵਿੱਚ ਹੋਣ ਦੇ ਕਾਰਨ ਲੋਕਾਂ ਵਿੱਚ ਅਫੜਾ ਤਫੜੀ ਮੱਚ ਗਈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਗੋਦਾਮ ਵਿਚੋਂ ਅੱਗ ਦੀਆਂ ਲਪਟਾਂ ਬਾਹਰ ਨਿਕਲਣ ਲੱਗੀਆਂ। ਲੋਕਾਂ ਨੇ ਮੌਕੇ 'ਤੇ ਹੀ ਇਸ ਦੀ ਸੂਚਨਾ ਥਾਣਾ ਨੰਬਰ ਅੱਠ ਅਤੇ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ। ਮੌਕੇ 'ਤੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਆਈਆਂ ਅਤੇ ਉਨ੍ਹਾਂ ਨੇ ਅੱਗ ਲੱਗੀ ਹੋਈ ਪਰਾਲੀ ਨੂੰ ਘਾਲਣਾ ਘਾਲਕੇ ਬਾਅਦ ਕਾਬੂ ਪਾਇਆ। ਥਾਣਾ ਨੰਬਰ ਅੱਠ ਦੇ ਏ.ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸੁੰਦਰ ਨਗਰ ਵਿਖੇ ਅੱਗ ਲੱਗੀ ਹੋਈ ਹੈ, ਤਾਂ ਉਨ੍ਹਾਂ ਨੇ ਆ ਕੇ ਦੇਖਿਆ ਤੇ ਨਾਲ ਹੀ ਗੋਦਾਮ ਦੇ ਮਾਲਕ ਚਮਨ ਲਾਲ ਦੇ ਨਾਲ ਪੁੱਛਗਿੱਛ ਕੀਤੀ, ਤਾਂ ਪਤਾ ਲੱਗਾ ਕਿ ਇਸ ਨੇ ਪਸ਼ੂਆਂ ਦੇ ਲਈ ਪਰਾਲੀ ਨੂੰ ਗੋਦਾਮ 'ਚ ਰੱਖਿਆ ਹੋਇਆ ਸੀ, ਤਾਂ ਅਚਾਨਕ ਹੀ ਇਸ ਵਿਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ।