ਜਲ੍ਹਿਆਵਾਲਾ ਬਾਗ ਮਾਮਲਾ ਗਰਮਾਇਆ, ਸੰਘਰਸ਼ ਕਮੇਟੀ ਨੇ ਵਿੱਢਿਆ ਸੰਘਰਸ਼
ਅੰਮ੍ਰਿਤਸਰ : ਸ਼ਹੀਦੀ ਸਮਾਰਕ ਜਲ੍ਹਿਆਵਾਲਾ ਦੀ ਇਤਿਹਾਸਕ ਦਿਖ ਨਾਲ ਹੋਈ ਛੇੜਛਾੜ ਜਿਥੇ ਰਾਜਨੀਤੀਕ,ਸਮਾਜਿਕ ਪਾਰਟੀਆਂ ਅਤੇ ਜਨਤਾ ਨੂੰ ਰਾਸ ਨਹੀ ਆ ਰਹੀ ਸੀ ਉਥੇ ਹੀ ਦਿਖ ਨੂੰ ਮੁੜ ਪੁਰਾਤਨ ਇਤਿਹਾਸਕ ਦਿਖ ਦਾ ਰੂਪ ਦੇਣ ਦੀ ਮੰਗ ਜਲ੍ਹਿਆਵਾਲਾ ਬਾਗ ਸੰਘਰਸ਼ ਕਮੇਟੀ ਵੱਲੋਂ ਚੁੱਕੀ ਜਾ ਰਹੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਜਲ੍ਹਿਆਵਾਲਾ ਬਾਗ ਸੰਘਰਸ਼ ਕਮੇਟੀ ਦੇ ਆਗੂ ਰਮੇਸ਼ ਯਾਦਵ, ਡਾ ਸ਼ਾਮ ਸੁੰਦਰ ਦੀਪਤੀ ਅਤੇ ਜਸਵੰਤ ਸਿੰਘ ਰੰਧਾਵਾ ਕਨਵੀਨਰ ਜਲ੍ਹਿਆਵਾਲਾ ਬਾਗ ਸੰਘਰਸ਼ ਕਮੇਟੀ ਨੇ ਦੱਸਿਆਕਿ ਇਤਿਹਾਸਕ ਅਤੇ ਪੁਰਾਤਨ ਵਿਰਾਸਤਾ ਦੇਸ਼ ਦੇ ਇਤਿਹਾਸ ਦੀ ਉਹ ਮਹਤਵਪੂਰਨ ਨਿਸ਼ਾਨੀਆਂ ਹੁੰਦਿਆ ਹਨ ਜੋ ਕਿ ਪੀੜੀ ਦਰ ਪੀੜੀ ਦੇਸ਼ ਦੇ ਲੋਕਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਂਦੇ ਹਨ ਪਰ ਸਰਕਾਰ ਵਲੌ ਜਲ੍ਹਿਆਵਾਲਾ ਬਾਗ ਦੇ ਨਵੀਨੀਕਰਨ ਦੇ ਨਾਮ 'ਤੇ ਇਸ ਇਤਿਹਾਸਕ ਧਰੋਹਰ ਨਾਲ ਛੇੜਛਾੜ ਕਰ ਇਤਿਹਾਸ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ।