ਦਿਵਿਆਂਗ ਬੱਚਿਆਂ ਦੀ ਸੇਵਾ ਕਰ ਦੂਜਿਆਂ ਲਈ ਪ੍ਰੇਰਣਾ ਬਣ ਰਿਹੈ ਕਰਨਾਟਕ ਦਾ ਇਹ ਨੌਜਵਾਨ
🎬 Watch Now: Feature Video
ਕਰਨਾਟਕ: ਕਰਨਾਟਕ ਦੇ ਕੁਮਤਾ ਤਾਲੁਕ ਦੇ ਅਲਵੇਕੋਡੀ ਤੋਂ ਤਾਲੁਕ ਰਖਦੇ ਇਸ ਨੌਜਵਾਨ ਦਾ ਨਾਂਅ ਸਿਰਿਲ ਲੋਪੇਜ ਹੈ। ਸਿਰਿਲ ਲੋਪੇਜ ਇਸ ਖੇਤਰ ਵਿੱਚ ਮਾਨਸਿਕ ਬਿਮਾਰੀ ਤੋਂ ਗ੍ਰਸਤ ਅਤੇ ਸਰੀਰਕ ਰੂਪ ਤੋਂ ਦਿਵਿਆਂਗ ਲੋਕਾਂ ਦੇ ਲਈ ਆਸ਼ਾ ਦੀ ਕਿਰਨ ਹਨ। ਉਹ ਆਪਣੇ ਨਿਸਵਾਰਥ ਕਾਰਜ ਕਾਰਨ ਹੋਰ ਲੋਕਾਂ ਦੇ ਲਈ ਰੋਲ ਮਾਡਲ ਵੀ ਬਣ ਗਏ ਹਨ। ਵਿਆਹ ਕਰਨ ਅਤੇ ਪੈਸੇ ਕਮਾਉਣ ਦੇ ਬਾਰੇ ਵਿੱਚ ਸੋਚਣ ਦੀ ਬਜਾਏ ਉਹ ਸਰੀਰਕ ਰੂਪ ਤੋਂ ਦਿਵਿਆਂਗ ਲੋਕਾਂ ਦੀ ਸੇਵਾ ਕਰਨ ਵਿੱਚ ਜੁੱਟੇ ਹੋਏ ਹਨ। ਪਿਛਲੇ 10 ਸਾਲਾਂ ਤੋਂ ਲੋਪੇਜ ਦਇਆਨਾਲਿਆ ਕੇਂਦਰ ਬਣਾ ਕੇ ਅਤੇ ਅਜਿਹੇ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਅਪਾਹਜ ਲੋਕਾਂ ਦੇ ਲਈ ਕੰਮ ਕਰ ਰਹੇ ਹਨ।