'ਅਡਾਨੀ ਤੇ ਅੰਬਾਨੀ ਲਈ ਮੋਦੀ ਨੇ ਬਣਾਇਆ ਬਜਟ, ਆਮ ਲੋਕਾਂ ਲਈ ਨਹੀਂ'
🎬 Watch Now: Feature Video
ਕੇਂਦਰੀ ਬਜਟ ਆਉਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਨੇ ਵੀ ਇਸ ਬਜਟ ਨੂੰ ਨਕਾਰਾ ਅਤੇ ਨਿਕੰਮਾ ਕਰਾਰ ਦਿੱਤਾ ਹੈ। ਖਡੂਰ ਸਾਹਿਬ ਤੋਂ ਕਾਂਗਰਸ ਦੇ ਸਾਂਸਦ ਜਸਬੀਰ ਸਿੰਘ ਗਿੱਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਜਟ ਕੇਵਲ ਦੇਸ਼ ਦੇ ਵੱਡੇ ਉਦਯੋਗਿਕ ਘਰਾਨਿਆਂ ਨੂੰ ਫ਼ਾਇਦਾ ਦੇਣ ਵਾਲਾ ਹੈ। ਆਮ ਆਦਮੀ ਹੋਵੇ, ਵਪਾਰੀ ਵਰਗ ਹੋਵੇ ਜਾਂ ਕਿਸਾਨ ਹੋਣ ਕਿਸੇ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਹੈ। ਇਸ ਬਜਟ ਵਿਚ ਪੰਜਾਬ ਲਈ ਵੀ ਕੁਝ ਖ਼ਾਸ ਨਹੀਂ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਲਈ ਰਾਸ਼ਟਰਪਤੀ ਨੇ ਐਲਾਨ ਤਾਂ ਕੀਤਾ ਹੈ, ਪਰ ਬਜਟ ਵਿੱਚ ਕੁਝ ਨਹੀਂ। ਉਹ ਐਲਾਨ ਵੀ ਸ਼ਾਇਦ ਦਿੱਲੀ ਵਿੱਚ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੋਵੇਗਾ। ਕੁੱਲ ਮਿਲਾ ਕੇ ਇਸ ਬਜਟ ਵਿੱਚ ਆਮ ਨਾਗਰਿਕ ਲਈ ਕੁਝ ਵੀ ਨਹੀਂ ਹੈ।