ਸਤਿਕਾਰ ਕਮੇਟੀ ਨੇ ਘਰ ’ਚੋਂ ਪੀਰ ਦੀ ਜਗ੍ਹਾ ਖਾਲੀ ਕਰਵਾਈ - ਮਨਮੱਤ ਤਿਆਗਣ ਲਈ ਗੁਰੂ ਘਰ ਨੂੰ ਸਮਰਪਿਤ
🎬 Watch Now: Feature Video
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਗਜ਼ਲ ਵਿਖੇ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਘਰ ਵਿੱਚੋਂ ਪੀਰ ਦੀ ਜਗ੍ਹਾ ਨੂੰ ਖਾਲੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਪੀਰ ਦੀ ਜਗ੍ਹਾ ਸਵਰਨ ਸਿੰਘ ਫੌਜੀ ਦੇ ਘਰ ਵਿੱਚ ਬਣੀ ਹੋਈ ਸੀ। ਇਸ ਮੌਕੇ ਪਹੁੰਚੇ ਹੋਏ ਸਿੱਖ ਆਗੂਆਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਮਨਮੱਤ ਤਿਆਗਣ ਲਈ ਗੁਰੂ ਘਰ ਨੂੰ ਸਮਰਪਿਤ ਹੋ ਕੇ ਸਹਿਮਤੀ ਦਿੱਤੀ ਸੀ ਜਿਸ ਤੋਂ ਬਾਅਦ ਸਤਿਕਾਰ ਕਮੇਟੀ ਵੱਲੋਂ ਪੀਰ ਦੀ ਜਗ੍ਹਾ ਨੂੰ ਢਾਹਿਆ ਗਿਆ ਹੈ। ਇਸ ਦੌਰਾਨ ਸਿੱਖ ਆਗੂਆਂ ਨੇ ਦੱਸਿਆ ਕਿ ਪਰਿਵਾਰ ਨੇ ਆਉਣ ਵਾਲੇ ਸਮੇਂ ਵਿੱਚ ਗੁਰੂ ਦੇ ਲੜ ਲੱਗਣ ਦਾ ਮਨ ਬਣਾਇਆ ਹੈ ਅਤੇ ਮਨਮੱਤ ਤਿਆਗ ਕੇ ਗੁਰੂ ਘਰ ਨੂੰ ਸਮਰਪਿਤ ਹੋਣ ਦਾ ਵਿਸ਼ਵਾਸ਼ ਦਿਵਾਇਆ ਹੈ।
Last Updated : Feb 3, 2023, 8:18 PM IST