ਚੰਡੀਗੜ੍ਹ ਦੇ ਦਿਲ ਸੈਕਟਰ 17 ਵਿੱਚ ਨਵੇਂ ਸਾਲ ਦੀਆਂ ਰੌਣਕਾਂ - ਲੋਕ ਖੁੱਲ ਕੇ ਅਤੇ ਬਿਨ੍ਹਾ ਕਿਸੇ ਪਾਬੰਦੀ
🎬 Watch Now: Feature Video
ਪਿਛਲੇ ਸਾਲਾਂ ਦੌਰਾਨ ਕੋਰੋਨਾ ਕਾਰਨ ਨਵੇਂ ਸਾਲ ਅਤੇ ਬਾਕੀ ਤਿਉਹਾਰਾਂ ਦੌਰਾਨ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਇਹ ਸਾਲ ਇਸ ਲਈ ਵੀ ਅਹਿਮ ਹੈ ਕਿ ਲੋਕ ਖੁੱਲ ਕੇ ਅਤੇ ਬਿਨ੍ਹਾ ਕਿਸੇ ਪਾਬੰਦੀ ਤੋਂ ਨਵਾਂ ਸਾਲ ਮਨਾ ਰਹੇ ਹਨ। ਚੰਡੀਗੜ੍ਹ ਦੇ ਦਿਲ ਸੈਕਟਰ 17 ਵਿਚ ਨਵੇਂ ਸਾਲ ਦੀਆਂ ਵੱਖਰੀਆਂ ਹੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਲੋਕ ਦੂਰੋਂ ਦੂਰੋਂ ਨਵਾਂ ਸਾਲ ਮਨਾਉਣ ਲਈ ਸੈਕਟਰ 17 ਵਿਚ ਪਹੁੰਚ ਰਹੇ ਹਨ। ਸੈਕਟਰ 17 ਪਲਾਜ਼ਾ ਵਿਚ ਲੋਕ ਦੀ ਭੀੜ ਉਮੜੀ ਹੋਈ ਹੈ। ਇਥੇ ਪਲਾਜ਼ਾ ਵਿਚ ਲੱਗਿਆ ਆਈਫਲ ਟਾਵਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੰਜਾਬੀ ਕਲਾਕਾਰ ਵੀ ਨਵੇਂ ਸਾਲ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੇ ਲਾਈਵ ਸ਼ੋਅ ਅਤੇ ਕਨਸਰਟ ਕਰ ਰਹੇ। ਪਿਛਲੇ ਸਾਲਾਂ ਦੌਰਾਨ ਕੋਰੋਨਾ ਕਾਰਨ ਨਵੇਂ ਸਾਲ ਅਤੇ ਬਾਕੀ ਤਿਉਹਾਰਾਂ ਦੌਰਾਨ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਇਸ ਸਾਲ ਇਸ ਲਈ ਵੀ ਅਹਿਮ ਹੈ ਕਿ ਲੋਕ ਖੁੱਲ ਕੇ ਅਤੇ ਬਿਨ੍ਹਾ ਕਿਸੇ ਪਾਬੰਦੀ ਤੋਂ ਨਵਾਂ ਸਾਲ ਮਨਾ ਰਹੇ ਹਨ।
Last Updated : Feb 3, 2023, 8:37 PM IST