ਬੇਲਗਾਮ ਲੋਕਾਂ ਦੇ ਹੱਥਾਂ 'ਚ ਪੰਜਾਬ ਦੀ ਵਾਗਡੋਰ: ਭਾਜਪਾ ਆਗੂ ਫਤਿਹ ਜੰਗ ਬਾਜਵਾ - ਭਾਜਪਾ ਪੰਜਾਬ
🎬 Watch Now: Feature Video
ਭਾਜਪਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਫਤਿਹ ਜੰਗ ਬਾਜਵਾ ਬਟਾਲਾ ਪਹੁੰਚੇ ਅਤੇ ਇਤਿਹਾਸਕ ਮੰਦਰ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਅੱਚਲ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ (BJP Leader Fatehjung Bajwa) ਮਾਨ ਸਰਕਾਰ ਉੱਤੇ ਨਿਸ਼ਾਨੇ ਸਾਧੇ। ਭਾਜਪਾ ਆਗੂ ਫ਼ਤਿਹ ਜੰਗ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਵਾਗਡੋਰ ਬੇਲਾਗਮ ਲੋਕਾਂ ਦੇ ਹੱਥਾਂ ਵਿੱਚ ਹੈ ਅਤੇ ਇਸੇ ਕਾਰਨ ਪੰਜਾਬ ਵਿਚ ਲਾਅ ਐਂਡ ਆਰਡਰ ਬੇਲਗਾਮ ਹੋ ਚੁੱਕਿਆ ਹੈ। ਮੁੱਖ ਮੰਤਰੀ ਗੁਜਰਾਤ (Fatehjung Bajwa do statement on Punjab Government) ਜਦੋ ਗਏ ਸਨ, ਤਾਂ ਪੰਜਾਬ ਪਿੱਛੋਂ ਲੁੱਟਿਆ ਜਾ ਰਿਹਾ ਸੀ ਅਤੇ ਹੁਣ ਮੁੱਖ ਮੰਤਰੀ ਹੈਦਰਾਬਾਦ ਤੇ ਸਿਕੰਦਰਾਬਾਦ ਜਾ ਕੇ ਪੰਜਾਬ ਵਿਚ ਇੰਡਸਟਰੀ ਲਿਆਉਣ ਦੀ ਕੋਸ਼ਿਸ਼ਾਂ ਵਿੱਚ ਜੁਟੇ ਹਨ, ਪਰ, ਪਿੱਛੇ ਪੰਜਾਬ ਦੀ ਇੰਡਸਟਰੀ ਭੱਜਣ ਨੂੰ ਫਿਰ ਰਹੀ ਹੈ।
Last Updated : Feb 3, 2023, 8:36 PM IST