CM ਚੰਨੀ ਦਾ ਵੱਡਾ ਬਿਆਨ ਕਿਹਾ ਕੇਜਰੀਵਾਲ ਖੁਦ ਭਗਵੰਤ ਮਾਨ ਨੂੰ ਹਰਾ ਰਿਹਾ
🎬 Watch Now: Feature Video
ਬਰਨਾਲਾ: ਜ਼ਿਲ੍ਹੇ ਦੇ ਮਹਿਲਕਲਾਂ ਵਿਧਾਨ ਸਭਾ ਹਲਕੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਦਰਮਿਆਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਭਗਵੰਤ ਮਾਨ ਨੂੰ ਹਰਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਆਪਣੀ ਅੱਖ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ’ਤੇ ਹੈ ਜਿਸ ਕਰਕੇ ਕੇਜਰੀਵਾਲ ਧੂਰੀ ਹਲਕੇ ਵਿੱਚ ਆਪਣੇ ਪਾਰਟੀ ਵਰਕਰਾਂ ਨੂੰ ਹੀ ਭਗਵੰਤ ਮਾਨ ਨੂੰ ਵੋਟ ਨਾ ਪਾਉਣ ਲਈ ਆਖ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵਧੀਆ ਪਾਰਟੀ ਹੈ, ਪਰ ਜਿੰਨਾਂ ਸਮਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਪਾਰਟੀ ਦੀ ਅਗਵਾਈ ਕਰਨਗੇ, ਅਕਾਲੀ ਦਲ ਜਿੱਤ ਨਹੀਂ ਸਕਦਾ। ਭਾਜਪਾ ਵੱਲੋਂ ਉਮੀਦਵਾਰਾਂ ਦੇ ਡੋਪ ਟੈਸਟ ਦੀ ਮੰਗ 'ਤੇ ਚੰਨੀ ਨੇ ਕਿਹਾ ਕਿ ਜੇਕਰ ਅਜਿਹਾ ਹੋ ਜਾਵੇ ਤਾਂ ਭਗਵੰਤ ਮਾਨ ਚੋਣ ਲੜਨ ਤੋਂ ਹੀ ਬਾਹਰ ਹੋ ਜਾਵੇਗਾ। ਧੂਰੀ ਰੈਲੀ ਦੌਰਾਨ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਸੰਬੋਧਨ ਨਾ ਕਰਨ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿੱਧੂ ਦੀ ਮੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੋ ਤਿਹਾਈ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਏਗੀ।
Last Updated : Feb 3, 2023, 8:11 PM IST