ਹੈਦਰਾਬਾਦ: ਦੁਨੀਆ ਦੀ ਆਬਾਦੀ ਲਗਭਗ 8 ਅਰਬ ਹੈ। ਇਹ ਘਟਣ ਦੀ ਬਜਾਏ ਤੇਜ਼ੀ ਨਾਲ ਵਧ ਰਹੀ ਹੈ। ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਇਸ ਨੂੰ ਰੋਕਣ ਲਈ ਲਗਾਤਾਰ ਜਾਗਰੂਕਤਾ ਪੈਦਾ ਕਰ ਰਹੀਆਂ ਹਨ। ਇਸ ਕਰਕੇ ਇਸ ਯਤਨ ਦੇ ਮੱਦੇਨਜ਼ਰ ਹਰ ਸਾਲ 26 ਸਤੰਬਰ ਨੂੰ ‘ਵਿਸ਼ਵ ਗਰਭ ਨਿਰੋਧ ਦਿਵਸ’ ਮਨਾਇਆ ਜਾਂਦਾ ਹੈ।
ਵਿਸ਼ਵ ਗਰਭ ਨਿਰੋਧ ਦਿਵਸ ਦਾ ਇਤਿਹਾਸ: 2007 ਵਿੱਚ "ਵਿਸ਼ਵ ਗਰਭ ਨਿਰੋਧ ਦਿਵਸ" ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ ਦੇ ਦਿਨ ਦੁਨੀਆ ਭਰ ਵਿੱਚ ਦੱਸ ਗਲੋਬਲ ਪਰਿਵਾਰ ਨਿਯੋਜਨ ਸੰਗਠਨਾਂ ਨੇ ਗਰਭ ਨਿਰੋਧ ਦੀ ਵਰਤੋਂ ਦਾ ਐਲਾਨ ਕੀਤਾ ਸੀ। ਕਈ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਵੱਡੀ ਗਿਣਤੀ 'ਚ ਲੋਕ ਗਰਭ ਨਿਰੋਧ ਦੀ ਵਰਤੋਂ ਨਹੀਂ ਕਰਦੇ ਹਨ। ਹੁਣ ਤੱਕ ਤੁਸੀਂ ਗਰਭ ਨਿਰੋਧਕ ਗੋਲੀਆਂ ਬਾਰੇ ਸੁਣਿਆ ਹੋਵੇਗਾ, ਪਰ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਗਰਭ ਨਿਰੋਧਕ ਦੀ ਵਰਤੋਂ ਕਰਨਾ ਅਸਲ ਵਿੱਚ ਸੁਰੱਖਿਅਤ ਹੈ ਜਾਂ ਨਹੀ।
ਗਰਭ ਨਿਰੋਧਕ ਬਾਰੇ ਮਾਹਿਰਾਂ ਦੇ ਵਿਚਾਰ: ਮਾਹਿਰਾਂ ਅਨੁਸਾਰ, ਗਰਭ ਨਿਰੋਧ ਲਈ ਵਰਤੇ ਜਾਣ ਵਾਲੇ ਤਰੀਕਿਆਂ ਨੂੰ ਗਰਭ ਨਿਰੋਧਕ ਕਿਹਾ ਜਾਂਦਾ ਹੈ। ਵੱਡੀ ਗਿਣਤੀ 'ਚ ਲੋਕਾਂ ਨੂੰ ਇਸ ਵਿਸ਼ੇ ਬਾਰੇ ਸਹੀ ਜਾਣਕਾਰੀ ਨਹੀਂ ਹੈ। ਇਹ ਬਹੁਤ ਮਹੱਤਵਪੂਰਨ ਮੁੱਦਾ ਹੈ, ਜਿਸ ਬਾਰੇ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ ਹੈ। ਗਾਇਨੀਕੋਲੋਜਿਸਟ ਨਾਲ ਸਲਾਹ ਕਰਨ ਤੋਂ ਬਾਅਦ ਪੱਤਾ ਲੱਗਾ ਹੈ ਕਿ ਪਰਿਵਾਰ ਨਿਯੋਜਨ ਲਈ ਗਰਭ ਨਿਰੋਧ ਇੱਕ ਚੰਗਾ ਅਤੇ ਸੁਰੱਖਿਅਤ ਵਿਕਲਪ ਹੋ ਸਕਦਾ ਹੈ। ਲੋਕਾਂ ਨੂੰ ਉਮਰ ਅਤੇ ਸਰੀਰ ਦੀ ਸਥਿਤੀ ਦੇ ਆਧਾਰ 'ਤੇ ਇਸ ਬਾਰੇ ਸਲਾਹ ਦਿੱਤੀ ਜਾਂਦੀ ਹੈ।
ਗਰਭ ਨਿਰੋਧ ਦੀਆਂ ਕਿਸਮਾਂ ਕੀ ਹਨ? ਗਰਭ ਨਿਰੋਧ ਦੀਆਂ 4 ਮੁੱਖ ਕਿਸਮਾਂ ਹਨ। ਪਹਿਲਾ ਜਿਸ ਵਿੱਚ ਗਰਭ ਤੋਂ ਬਚਣ ਲਈ ਮਰਦ ਜਾਂ ਮਾਦਾ ਕੰਡੋਮ ਦੀ ਵਰਤੋਂ ਕੀਤੀ ਜਾਂਦੀ ਹੈ, ਦੂਜਾ ਤਰੀਕਾ ਚਿਕਿਤਸਕ ਗਰਭ ਨਿਰੋਧਕ ਹੈ, ਜਿਸ ਨੂੰ ਹਾਰਮੋਨਲ ਗਰਭ ਨਿਰੋਧ ਵੀ ਕਿਹਾ ਜਾਂਦਾ ਹੈ। ਇਸ ਵਿਧੀ 'ਚ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਤੀਜਾ ਤਰੀਕਾ ਹੈ ਅੰਦਰੂਨੀ ਗਰਭ ਨਿਰੋਧ ਅਤੇ ਚੌਥਾ ਤਰੀਕਾ ਸਰਜੀਕਲ ਗਰਭ ਨਿਰੋਧ ਹੈ।
ਕੀ ਗਰਭ ਨਿਰੋਧਕ ਦੀ ਵਰਤੋਂ ਕਰਨਾ ਸੁਰੱਖਿਅਤ ਹੈ? ਮਾਹਿਰਾਂ ਦਾ ਕਹਿਣਾ ਹੈ, ਡਾਕਟਰ ਦੀ ਸਲਾਹ ਤੋਂ ਬਿਨਾਂ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਨਮ ਨਿਯੰਤਰਣ ਵਾਲੀਆਂ ਗੋਲੀਆਂ ਦੀਆਂ ਦੋ ਕਿਸਮਾਂ ਹਨ। ਇੱਕ ਆਮ ਹੈ ਅਤੇ ਦੂਜੀ ਐਮਰਜੈਂਸੀ ਹੈ। ਬਹੁਤ ਸਾਰੇ ਲੋਕ ਡਾਕਟਰ ਦੀ ਸਲਾਹ ਲਏ ਬਿਨਾਂ ਐਮਰਜੈਂਸੀ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਦੇ ਹਨ, ਜੋ ਖਤਰਨਾਕ ਹੋ ਸਕਦੀਆਂ ਹਨ। ਐਮਰਜੈਂਸੀ ਗੋਲੀਆਂ ਇੱਕ ਜਾਂ ਦੋ ਵਾਰ ਤੋਂ ਵੱਧ ਨਹੀਂ ਲੈਣੀਆਂ ਚਾਹੀਦੀਆਂ, ਨਹੀਂ ਤਾਂ ਇਹ ਗੰਭੀਰ ਮਾੜੇ ਪ੍ਰਭਾਵ ਪੈਦਾ ਕਰ ਸਕਦੀਆਂ ਹਨ। ਜੇਕਰ ਡਾਕਟਰ ਦੁਆਰਾ ਦੱਸੇ ਅਨੁਸਾਰ ਗੋਲੀਆਂ ਲਈਆ ਜਾਣ, ਤਾਂ ਇਹ ਸੁਰੱਖਿਅਤ ਹੁੰਦੀਆਂ ਹਨ। ਮਾਹਿਰ ਸਾਰੇ ਟੈਸਟਾਂ ਤੋਂ ਬਾਅਦ ਹੀ ਗੋਲੀਆਂ ਲੈਣ ਦੀ ਸਿਫਾਰਸ਼ ਕਰਦੇ ਹਨ।
ਇਸ ਦਵਾਈ ਦੇ ਬੂਰੇ ਪ੍ਰਭਾਵ ਕੀ ਹਨ?: ਮਾਹਿਰਾਂ ਅਨੁਸਾਰ, ਅਕਸਰ ਸਟ੍ਰੋਕ ਦੀਿ ਸਮੱਸਿਆਂ ਜਨਮ ਨਿਯੰਤਰਣ ਵਾਲੀਆਂ ਗੋਲੀਆਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੁੰਦੀ ਹੈ। ਇਸ ਤੋਂ ਬਚਣ ਲਈ ਗਾਇਨੀਕੋਲੋਜਿਸਟ ਦੀ ਸਲਾਹ 'ਤੇ ਹੀ ਇਨ੍ਹਾਂ ਗੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗੋਲੀ ਦੀ ਜ਼ਿਆਦਾ ਵਰਤੋਂ ਕਰਨਾ ਹਾਈਪਰਕੋਲੇਸਟ੍ਰੋਲੇਮੀਆ, ਖੂਨ ਦੇ ਥੱਕੇ ਅਤੇ ਹਾਰਮੋਨਲ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਦਾ ਵੱਖ-ਵੱਖ ਲੋਕਾਂ 'ਤੇ ਵੱਖ-ਵੱਖ ਪ੍ਰਭਾਵ ਹੋ ਸਕਦਾ ਹੈ। ਇਸ ਲਈ ਇਸ ਸਥਿਤੀ ਤੋਂ ਬਚਣ ਲਈ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।