ETV Bharat / sukhibhava

Tips For Diabetes: ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀਆਂ ਨੇ ਇਹ 4 ਡ੍ਰਿੰਕਸ, ਅੱਜ ਤੋਂ ਹੀ ਬਣਾ ਲਓ ਇਨ੍ਹਾਂ ਤੋਂ ਦੂਰੀ

Health Tips: ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਸ਼ੂਗਰ ਦੀ ਸਮੱਸਿਆਂ ਵੀ ਹੈ। ਅੱਜ ਦੇ ਸਮੇਂ 'ਚ ਸ਼ੂਗਰ ਦੀ ਸਮੱਸਿਆਂ ਆਮ ਹੋ ਗਈ ਹੈ। ਇਸ ਬਿਮਾਰੀ 'ਚ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

Tips For Diabetes
Tips For Diabetes
author img

By ETV Bharat Punjabi Team

Published : Sep 10, 2023, 12:07 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਸ਼ੂਗਰ ਦੀ ਸਮੱਸਿਆਂ ਆਮ ਹੋ ਗਈ ਹੈ। ਇਹ ਇੱਕ ਖਤਰਨਾਕ ਬਿਮਾਰੀ ਹੈ, ਜਿਸਦਾ ਕੋਈ ਇਲਾਜ ਨਹੀਂ ਹੁੰਦਾ ਹੈ। ਇਸ ਸਮੱਸਿਆਂ ਨੂੰ ਕੰਟਰੋਲ 'ਚ ਰੱਖਣ ਲਈ ਖੁਰਾਕ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਆਪਣੀ ਖੁਰਾਕ ਅਤੇ ਆਦਤਾਂ 'ਚ ਬਦਲਾਅ ਕਰਕੇ ਤੁਸੀਂ ਇਸ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਘਟ ਕਰ ਸਕਦੇ ਹੋ।

ਸ਼ੂਗਰ ਦੇ ਮਰੀਜ਼ ਇਨ੍ਹਾਂ ਡ੍ਰਿੰਕਸ ਤੋਂ ਬਣਾ ਲੈਣ ਦੂਰੀ:

ਫਲਾਂ ਦਾ ਰਸ: ਸ਼ੂਗਰ ਦੇ ਮਰੀਜ਼ਾਂ ਨੂੰ ਫਲਾਂ ਦੇ ਰਸ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਫਲਾਂ ਦੇ ਰਸ 'ਚ ਖੰਡ ਨਾ ਹੋਣ ਦੇ ਬਾਵਜੂਦ ਵੀ ਇਸ ਨਾਲ ਬਲੱਡ ਸ਼ੂਗਰ ਦੇ ਵਧਣ ਦਾ ਖਤਰਾ ਰਹਿੰਦਾ ਹੈ। ਕਿਉਕਿ ਇਨ੍ਹਾਂ ਜੂਸਾਂ 'ਚ ਜ਼ਿਆਦਾ ਕੁਦਰਤੀ ਸ਼ੂਗਰ ਹੁੰਦੀ ਹੈ। ਫਲਾਂ ਦੇ ਜੂਸ ਨੂੰ ਕੱਢਣ ਨਾਲ ਇਸਦਾ ਫਾਈਬਰ ਵੀ ਨਿਕਲ ਜਾਂਦਾ ਹੈ। ਜਿਸ ਕਾਰਨ ਫਲਾਂ ਦਾ ਜੂਸ ਪੀਣ ਨਾਲ ਸ਼ੂਗਰ ਵਧ ਸਕਦੀ ਹੈ।

ਖੰਡ ਵਾਲੀ ਚਾਹ: ਖੰਡ ਵਾਲੀ ਚਾਹ 'ਚ ਜ਼ਿਆਦਾ ਸ਼ੂਗਰ ਪਾਈ ਜਾਂਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਫ੍ਰੀ ਮਿੱਠੇ ਨਾਲ ਆਪਣੀ ਚਾਹ ਬਣਾਉਣੀ ਚਾਹੀਦੀ ਹੈ ਜਾਂ ਬਿਨ੍ਹਾਂ ਖੰਡ ਦੇ ਵੀ ਚਾਹ ਨੂੰ ਪੀ ਸਕਦੇ ਹੋ। ਇਸ ਨਾਲ ਤੁਸੀਂ ਸ਼ੂਗਰ ਨੂੰ ਕੰਟਰੋਲ ਕਰ ਸਕੋਗੇ।

ਐਨਰਜ਼ੀ ਡ੍ਰਿੰਕਸ: ਐਨਰਜ਼ੀ ਡ੍ਰਿੰਕਸ 'ਚ ਕੈਫਿਨ ਅਤੇ Carbs ਪਾਏ ਜਾਂਦੇ ਹਨ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਇਸ ਲਈ ਸ਼ੂਗਰ ਤੋਂ ਪੀੜਿਤ ਮਰੀਜ਼ਾਂ ਨੂੰ ਐਨਰਜ਼ੀ ਡ੍ਰਿੰਕਸ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।

ਸ਼ਰਾਬ: ਸ਼ਰਾਬ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਸ਼ਰਾਬ ਪੀਣ ਨਾਲ ਕੁਝ ਸਮੇਂ 'ਚ ਹੀ ਬਲੱਡ ਸ਼ੂਗਰ ਦਾ ਪੱਧਰ ਘਟ ਹੋਣ ਲੱਗਦਾ ਹੈ। ਇਸ ਲਈ ਟਾਈਪ-2 ਸ਼ੂਗਰ ਵਾਲੇ ਮਰੀਜ਼ ਅਤੇ ਜੋ ਲੋਕ ਸ਼ੂਗਰ ਦੀਆਂ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.