ਅੱਖਾਂ ਦੇ ਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ। ਕਿਉਂਕਿ ਇਸ ਇੱਕ ਦਾਨ ਨਾਲ ਤੁਸੀਂ ਇੱਕ ਨੇਤਰਹੀਣ ਵਿਅਕਤੀ ਦੇ ਜੀਵਨ ਵਿੱਚ ਰੌਸ਼ਨੀ ਲਿਆ ਸਕਦੇ ਹੋ। ਰਾਸ਼ਟਰੀ ਨੇਤਰਦਾਨ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 08 ਸਤੰਬਰ ਤੱਕ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਨੇਤਰਦਾਨ ਦੀ ਮਹੱਤਤਾ ਬਾਰੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੁੰ ਚੁੱਕਣ ਲਈ ਪ੍ਰੇਰਤ ਕਰਨਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਵਿੱਚ, ਲਗਭਗ 7 ਮਿਲੀਅਨ ਲੋਕ ਘੱਟੋ ਘੱਟ ਇੱਕ ਅੱਖ ਵਿੱਚ ਕਾਰਨੀਅਲ ਅੰਨ੍ਹੇਪਣ ਤੋਂ ਪੀੜਤ ਹਨ। ਇਨ੍ਹਾਂ ਚੋਂ 10 ਲੱਖ ਲੋਕ ਦੋਵੇਂ ਅੱਖਾਂ ਤੋਂ ਅੰਨ੍ਹੇ ਹਨ।
ਇਸ ਸਾਲ ਅਸੀਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੀ 36 ਵੀਂ ਵਰ੍ਹੇਗੰਢ ਮਨਾ ਰਹੇ ਹਾਂ।
ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਵਜੋਂ ਇਹ ਮਹੱਤਵਪੂਰਨ ਮੁਹਿੰਮ ,ਸਾਲ 1985 ਵਿੱਚ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਰਾਹੀਂ ਸ਼ੁਰੂ ਕੀਤੀ ਗਈ ਸੀ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਅੰਨ੍ਹਾਪਣ ਵਿਕਾਸਸ਼ੀਲ ਦੇਸ਼ਾਂ ਵਿੱਚ ਜਨਤਕ ਸਿਹਤ ਸਮੱਸਿਆਵਾਂ ਚੋਂ ਇੱਕ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕਾਰਨੀਅਲ ਬਿਮਾਰੀਆਂ (ਅੱਖਾਂ ਦੇ ਅਗਲੇ ਹਿੱਸੇ ਨੂੰ ਢੱਕਣ ਵਾਲੇ ਟਿਸ਼ੂ ਨੂੰ ਨੁਕਸਾਨ, ਜਿਸ ਨੂੰ ਕਾਰਨੀਆ ਕਿਹਾ ਜਾਂਦਾ ਹੈ) ਦ੍ਰਿਸ਼ਟੀ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਪ੍ਰਮੁੱਖ ਕਾਰਨ ਹਨ। ਦੁਨੀਆ ਦੀ ਲਗਭਗ ਪੰਜ ਫੀਸਦੀ ਆਬਾਦੀ ਕਾਰਨੀਅਲ ਬਿਮਾਰੀਆਂ ਕਾਰਨ ਅੰਨ੍ਹੇਪਨ ਦਾ ਸ਼ਿਕਾਰ ਹੈ। 2021 ਵਿੱਚ, ਇੱਕ ਸਾਲ ਵਿੱਚ ਅੱਖਾਂ ਦੀ ਸੱਟ ਕਾਰਨ ਅੰਨ੍ਹੇਪਣ ਦੇ ਲਗਭਗ 20,000 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੀ ਕਹਿੰਦੇ ਹਨ ਅੰਕੜੇ
ਰਾਸ਼ਟਰੀ ਅੰਨ੍ਹੇਪਣ ਅਤੇ ਦ੍ਰਿਸ਼ਟੀਹੀਣਤਾ ਸਰਵੇਖਣ 2019 ਦੇ ਅੰਕੜਿਆਂ ਦੇ ਮੁਤਾਬਕ, ਭਾਰਤ ਵਿੱਚ ਤਕਰੀਬਨ 70 ਲੱਖ ਲੋਕ ਅੱਖਾਂ ਦੇ ਕਈ ਨੁਕਸਾਂ ਕਾਰਨ ਅੰਸ਼ਕ ਅਤੇ ਸੰਪੂਰਨ ਅੰਨ੍ਹੇਪਣ ਤੋਂ ਪੀੜਤ ਹਨ। ਇਨ੍ਹਾਂ ਚੋਂ 2 ਮਿਲੀਅਨ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੀ ਆਮ, ਸਿਹਤਮੰਦ ਨਜ਼ਰ ਨੂੰ ਬਹਾਲ ਕਰਨ ਲਈ ਹਰ ਸਾਲ ਇੱਕ ਜਾਂ ਦੋਵੇਂ ਅੱਖਾਂ ਵਿੱਚ ਕੋਰਨੀਅਲ ਟ੍ਰਾਂਸਪਲਾਂਟ ਸਰਜਰੀ ਦੀ ਲੋੜ ਹੁੰਦੀ ਹੈ। ਹਾਲਾਂਕਿ, ਡਾਕਟਰੀ ਮਾਹਰ ਇਸ ਤੱਥ 'ਤੇ ਅਫਸੋਸ ਕਰਦੇ ਹਨ ਕਿ ਅੱਖਾਂ ਦਾਨ ਦੀ ਘਾਟ ਕਾਰਨ ਸਾਲਾਨਾ ਮਹਿਜ਼ 55,000 ਕੋਰਨੀਆ ਟ੍ਰਾਂਸਪਲਾਂਟ ਲਈ ਉਪਲਬਧ ਹਨ। ਨਤੀਜੇ ਵਜੋਂ, 1.5 ਲੱਖ ਤੋਂ ਵੱਧ ਲੋਕ, ਜੋ ਸਰਜੀਕਲ ਪ੍ਰਕਿਰਿਆਵਾਂ ਰਾਹੀਂ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ, ਜੀਵਨ ਭਰ ਲਈ ਅੰਨ੍ਹੇ ਰਹਿੰਦੇ ਹਨ।
ਡਾਕਟਰਾਂ ਦੇ ਮੁਤਾਬਕ, ਕਾਰਨੀਅਲ ਨੁਕਸ 50 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਚ ਅੰਨ੍ਹੇਪਣ ਦਾ ਮੁੱਖ ਕਾਰਨ ਹੈ ਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਿਟਾਮਿਨ A ਦੀ ਘਾਟ, ਲਾਗ, ਕੁਪੋਸ਼ਣ ਅਤੇ ਹੋਰਨਾਂ ਬਹੁਤ ਸਾਰੀਆਂ ਸਮੱਸਿਆਵਾਂ ਵਰਗੇ ਹੋਰ ਕਾਰਨ ਹਨ, ਜੋ ਅੰਨ੍ਹੇਪਣ ਦਾ ਕਾਰਨ ਬਣ ਸਕਦੇ ਹਨ।
ਕਿੰਝ ਤੇ ਕੀ ਹੁੰਦਾ ਹੈ ਨੇਤਰਦਾਨ
- ਨੇਤਰਦਾਨ ਦੇ ਬਾਰੇ ਅਜੇ ਵੀ ਲੋਕ ਜ਼ਿਆਦਾ ਜਾਗਰੂਕ ਨਹੀਂ ਹਨ। ਲੋਕਾਂ ਨੂੰ ਲਗਦਾ ਹੈ ਕਿ ਇਸ ਪ੍ਰਕੀਰਿਆ ਵਿੱਚ ਪੂਰੀ ਅੱਖ ਨੂੰ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ, ਜਦੋਂ ਕਿ ਦਾਨ ਕੀਤੀਆਂ ਗਈਆਂ ਅੱਖਾਂ ਦਾ ਮਹਿਜ਼ ਕੋਰਨੀਅਲ ਟ੍ਰਾਂਸਪਲਾਂਟ ਹੀ ਕੀਤਾ ਜਾਂਧਾ ਹੈ।
- ਕਾਰਨੀਅਲ ਬਲਾਂਈਡਨੈਸ ਅੱਖਾਂ ਦੇ ਅਗਲੇ ਹਿੱਸੇ ਨੂੰ ਢੱਕਣ ਵਾਲੇ ਟਿਸ਼ੂ ਦੇ ਨੁਕਾਸਨ ਹੋਣ ਕਾਰਨ ਹੁੰਦਾ ਹੈ।
- ਅੱਖਾਂ ਦਾ ਟ੍ਰਾਂਸਪਲਾਂਟੇਸ਼ਨ ਆਮ ਤੌਰ 'ਤੇ ਵਿਅਕਤੀ ਦੀ ਮੌਤ ਤੋਂ ਬਾਅਦ ਹੁੰਦਾ ਹੈ, ਪਰ ਕੋਈ ਵੀ ਵਿਅਕਤੀ ਭਾਵੇਂ ਉਸ ਦੀ ਉਮਰ, ਲਿੰਗ ਅਤੇ ਬਲੱਡ ਗਰੁੱਪ ਕਿਸੇ ਵੀ ਸਮੂਹ ਦਾ ਹੋਵੇ। ਇਸ ਦੇ ਬਾਵਜੂਦ ਉਹ ਆਪਣੇ ਜੀਉਂਦੇ ਹੋਏ ਅੱਖਾਂ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇੱਕ ਰਜਿਸਟਰਡ ਨੇਤਰ ਦਾਨੀ ਬਣਨ ਲਈ ਅੱਖਾਂ ਦੇ ਬੈਂਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- ਇਸ ਵਿਧੀ ਵਿੱਚ ਵਿਅਕਤੀ ਦੀ ਮੌਤ ਤੋਂ ਬਾਅਦ ਇੱਕ ਘੰਟੇ ਦੇ ਅੰਦਰ-ਅੰਦਰ ਕਾਰਨੀਆ ਨੂੰ ਹੱਟਾ ਦਿੱਤਾ ਜਾਣਾ ਚਾਹੀਦਾ ਹੈ। ਇਸ ਨੂੰ ਹਟਾਉਣ ਵਿੱਚ ਮਹਿਜ਼ 10 ਤੋਂ15 ਮਿੰਟ ਲੱਗਦੇ ਹਨ ਅਤੇ ਇਹ ਚਿਹਰੇ ਉੱਤੇ ਕੋਈ ਨਿਸ਼ਾਨ ਜਾਂ ਰੰਗ ਨਹੀਂ ਛੱਡਦਾ। ਦਾਨ ਕੀਤੇ ਵਿਅਕਤੀ ਦੀਆਂ ਅੱਖਾਂ ਦੋ ਕੋਰਨੀਅਲ ਅੰਨ੍ਹੇ ਲੋਕਾਂ ਦੀ ਨਜ਼ਰ ਨੂੰ ਬਚਾ ਸਕਦੇ ਹਨ।
ਇਹ ਵੀ ਪੜ੍ਹੋ : 40 ਤੋਂ ਬਾਅਦ ਕਿਵੇਂ ਦਾ ਹੋਵੇ ਮਹਿਲਾਵਾਂ ਦਾ ਭੋਜਨ?