ਹੈਦਰਾਬਾਦ: ਗਲਤ ਚੀਜ਼ਾਂ ਖਾਣ-ਪੀਣ ਨਾਲ ਪੇਟ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਕਰਕੇ ਸਾਰਾ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕੁਝ ਘਰੇਲੂ ਉਪਾਅ ਅਜ਼ਮਾ ਕੇ ਤੁਸੀਂ ਪੇਟ ਨੂੰ ਸਾਫ਼ ਕਰ ਸਕਦੇ ਹੋ। ਪੇਟ ਨੂੰ ਸਾਫ਼ ਕਰਨ 'ਚ ਦੁੱਧ ਫਾਇਦੇਮੰਦ ਹੋ ਸਕਦਾ ਹੈ। ਰੋਜ਼ ਰਾਤ ਨੂੰ ਗਰਮ ਦੁੱਧ ਪੀਣ ਨਾਲ ਕਬਜ਼, ਭੋਜਨ ਨਾ ਪਚਨਾ, ਐਸਿਡੀਟੀ ਵਰਗੀਆਂ ਸਮੱਸਿਆਵਾਂ ਘਟ ਹੋ ਸਕਦੀਆਂ ਹਨ। ਦੁੱਧ 'ਚ ਕੁਝ ਸਿਹਤਮੰਦ ਚੀਜ਼ਾਂ ਮਿਲਾ ਕੇ ਪੀਣ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ।
ਦੁੱਧ 'ਚ ਇਹ ਚੀਜ਼ਾਂ ਮਿਲਾ ਕੇ ਪੀਓ:
ਦੁੱਧ 'ਚ ਲੌਂਗ ਮਿਲਾ ਕੇ ਪੀਓ: ਜੇਕਰ ਸਵੇਰੇ-ਸਵੇਰੇ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋ ਰਿਹਾ, ਤਾਂ ਰਾਤ ਨੂੰ ਦੁੱਧ 'ਚ ਲੌਂਗ ਮਿਲਾਕੇ ਪੀਓ। ਇਸ ਨਾਲ ਨੀਂਦ ਵੀ ਬਿਹਤਰ ਹੋ ਸਕਦੀ ਹੈ ਅਤੇ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਇੱਕ ਗਲਾਸ ਗਰਮ ਦੁੱਧ ਵਿੱਚ ਲੌਂਗ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਪੀਣਾ ਪੇਟ ਲਈ ਫਾਇਦੇਮੰਦ ਹੋ ਸਕਦਾ ਹੈ।
ਦੁੱਧ 'ਚ ਹਲਦੀ ਮਿਲਾ ਕੇ ਪੀਓ: ਪੇਟ ਨੂੰ ਸਾਫ਼ ਰੱਖਣ ਲਈ ਹਰ ਰਾਤ ਸੌਣ ਤੋਂ ਪਹਿਲਾ ਇੱਕ ਗਲਾਸ ਗਰਮ ਦੁੱਧ 'ਚ ਹਲਦੀ ਮਿਲਾ ਲਓ ਅਤੇ ਫਿਰ ਇਸਨੂੰ ਪੀ ਲਓ। ਇਸ ਨਾਲ ਕਈ ਫਾਇਦੇ ਮਿਲ ਸਕਦੇ ਹਨ। ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਪੇਟ 'ਚ ਗੈਸ ਅਤੇ ਭੋਜਨ ਨਾ ਪਚਨ ਦੀ ਸਮੱਸਿਆਂ ਦੂਰ ਹੋ ਸਕਦੀ ਹੈ।
ਦੁੱਧ 'ਚ ਅਦਰਕ ਮਿਲਾ ਕੇ ਪੀਓ: ਦੁੱਧ ਅਤੇ ਅਦਰਕ ਪੇਟ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਅਦਰਕ ਨੂੰ ਕੱਦੂਕਸ ਕਰਕੇ ਦੁੱਧ 'ਚ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾ ਪੀ ਲਓ। ਇਸ ਨਾਲ ਪੇਟ ਸਾਫ਼ ਰਹੇਗਾ ਅਤੇ ਇਮਿਊਨਿਟੀ ਮਜ਼ਬੂਤ ਹੋਵੇਗੀ। ਇਸ ਨਾਲ ਨੀਂਦ ਵੀ ਵਧੀਆਂ ਆਉਦੀ ਹੈ।
- Health Tips: ਫ਼ਲਾਂ ਨੂੰ ਖਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਸਿਹਤ 'ਤੇ ਪੈ ਸਕਦੈ ਭਾਰੀ
- Health Tips: ਸਾਵਧਾਨ! ਬਿਸਤਰ 'ਤੇ ਰੱਖ ਕੇ ਫੋਨ ਕਰਦੇ ਹੋ ਚਾਰਜ਼, ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਜਾਓਗੇ ਸ਼ਿਕਾਰ
- Sleep Talking Disorder: ਤੁਹਾਨੂੰ ਵੀ ਨੀਂਦ 'ਚ ਬੋਲਣ ਦੀ ਹੈ ਆਦਤ, ਤਾਂ ਇਹ ਹੋ ਸਕਦੇ ਨੇ ਇਸ ਪਿੱਛੇ ਕਾਰਨ, ਕੰਟਰੋਲ ਕਰਨ ਲਈ ਕਰੋ ਇਹ ਕੰਮ
ਦੁੱਧ 'ਚ ਦਾਲਚੀਨੀ ਮਿਲਾ ਕੇ ਪੀਓ: ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਪੇਟ ਸਾਫ਼ ਰੱਖਣ 'ਚ ਮਦਦਗਾਰ ਹੋ ਸਕਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾ ਇੱਕ ਗਲਾਸ ਦੁੱਧ 'ਚ ਦਾਲਚੀਨੀ ਪਾਕੇ ਗਰਮ ਕਰੋ ਅਤੇ ਪੀ ਲਓ। ਇਸ ਨਾਲ ਕਬਜ਼ ਤੋਂ ਰਾਹਤ ਮਿਲੇਗੀ।