ਹੈਦਰਾਬਾਦ: ਅੱਜ ਦੀ ਗਲਤ ਜੀਵਨਸ਼ੈਲੀ ਕਾਰਨ ਲੋਕ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਤੁਸੀਂ ਸਵੇਰੇ ਨੰਗੇ ਪੈਰ ਘਾਹ 'ਤੇ ਚਲ ਸਕਦੇ ਹੋ। ਇਸ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਘਾਹ 'ਤੇ ਸੈਰ ਕਰਨ ਦੇ ਕਈ ਸਿਹਤ ਲਾਭ ਹੁੰਦੇ ਹਨ। ਆਯੁਰਵੇਦ ਅਨੁਸਾਰ ਸਾਡੇ ਸਰੀਰ ਦੇ ਸਾਰੇ ਅੰਗਾਂ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਘਾਹ 'ਤੇ ਸੈਰ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਘਾਹ 'ਤੇ ਸੈਰ ਕਰਨ ਦੇ ਫਾਇਦੇ:
ਘਾਹ 'ਤੇ ਸੈਰ ਕਰਨ ਨਾਲ ਇਮਿਊਨਟੀ ਮਜ਼ਬੂਤ: ਸਵੇਰੇ-ਸਵੇਰੇ ਘਾਹ 'ਤੇ ਨੰਗੇ ਪੈਰ ਸੈਰ ਕਰਨ ਨਾਲ ਇਮਿਊਨਟੀ ਮਜ਼ਬੂਤ ਹੁੰਦੀ ਹੈ। ਪੈਰਾਂ ਦੇ ਤਲੇ 'ਚ ਜੋ ਸੈਲ ਹੁੰਦੇ ਹਨ, ਉਹ ਸਾਡੇ ਸਰੀਰ ਦੇ ਅੰਦਰ ਦੇ ਅੰਗਾਂ ਦੀ ਨਰਵ ਨਾਲ ਜੁੜੇ ਹੋਏ ਹੁੰਦੇ ਹਨ। ਇਸ ਕਰਕੇ ਨੰਗੇ ਪੈਰ ਚਲਣ ਨਾਲ ਸਰੀਰ 'ਤੇ ਚੰਗਾ ਅਸਰ ਪੈਂਦਾ ਹੈ।
ਘਾਹ 'ਤੇ ਸੈਰ ਕਰਨ ਨਾਲ ਤਣਾਅ ਤੋਂ ਛੁਟਕਾਰਾ: ਸਵੇਰੇ-ਸਵੇਰੇ ਘਾਹ 'ਤੇ ਸੈਰ ਕਰਨ ਨਾਲ ਮੂਡ ਵਧੀਆਂ ਰਹਿੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ। ਘਾਹ 'ਤੇ ਨੰਗੇ ਪੈਰ ਸੈਰ ਕਰਨ ਨਾਲ ਸਰੀਰ ਨੂੰ ਆਕਸੀਜਨ ਮਿਲਦੀ ਹੈ ਅਤੇ ਤਣਾਅ ਤੋਂ ਛੁਟਕਾਰਾ ਮਿਲਦਾ ਹੈ।
ਨੰਗੇ ਪੈਰ ਘਾਹ 'ਤੇ ਸੈਰ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਤੋਂ ਛੁਟਕਾਰਾ: ਰੋਜ਼ਾਨਾ ਹਰੀ ਘਾਹ 'ਤੇ ਚਲਣ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸਦੇ ਨਾਲ ਹੀ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵੀ ਨੰਗੇ ਪੈਰ ਘਾਹ 'ਤੇ ਸੈਰ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਅੱਖਾਂ ਦੀ ਰੋਸ਼ਨੀ ਲਈ ਘਾਹ 'ਤੇ ਸੈਰ ਕਰਨਾ ਫਾਇਦੇਮੰਦ: ਅੱਜ ਦੇ ਸਮੇਂ 'ਚ ਲੋਕ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਇਸ ਲਈ ਰੋਜ਼ਾਨਾ ਘਾਹ 'ਤੇ ਸੈਰ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਕਰਨ 'ਚ ਮਦਦ ਮਿਲਦੀ ਹੈ।