ਹੈਦਰਾਬਾਦ: ਅੱਜ ਦੀ ਵਿਅਸਤ ਜੀਵਨਸ਼ੈਲੀ ਕਾਰਨ ਲੋਕ ਸਵੇਰ ਦੇ ਸਮੇਂ ਰੋਟੀਆਂ ਬਣਾਉਣ ਲਈ ਰਾਤ ਨੂੰ ਹੀ ਆਟਾ ਤਿਆਰ ਕਰ ਲੈਂਦੇ ਹਨ ਅਤੇ ਉਸ ਆਟੇ ਨੂੰ ਫਰਿੱਜ਼ 'ਚ ਰੱਖ ਦਿੰਦੇ ਹਨ। ਪਰ ਇਹ ਆਦਤ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।
ਫਰਿੱਜ਼ 'ਚ ਰੱਖੇ ਆਟੇ ਦੀਆਂ ਰੋਟੀਆਂ ਖਾਣ ਨਾਲ ਸਿਹਤ ਨੂੰ ਨੁਕਸਾਨ:
ਫਰਿੱਜ਼ 'ਚ ਆਟਾ ਰੱਖਣ ਨਾਲ ਬੈਕਟੀਰੀਆ ਦਾ ਖਤਰਾ: ਫਰਿੱਜ਼ 'ਚ ਆਟਾ ਰੱਖਣ ਨਾਲ ਬੈਕਟੀਰੀਆ ਦਾ ਖਤਰਾ ਰਹਿੰਦਾ ਹੈ। ਇਸ ਨਾਲ ਬੈਕਟੀਰੀਆ ਮਰਦੇ ਨਹੀ ਹਨ। ਇਸ ਲਈ ਫਰਿੱਜ਼ 'ਚ ਆਟਾ ਰੱਖਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਫਰਿੱਜ਼ 'ਚ ਆਟਾ ਰੱਖਣ ਨਾਲ ਪੌਸ਼ਟਿਕ ਤੱਤਾਂ ਦੀ ਕਮੀ: ਫਰਿੱਜ਼ 'ਚ ਆਟਾ ਰੱਖਣ ਨਾਲ ਆਟੇ 'ਚ ਮੌਜ਼ੂਦ ਵਿਟਾਮਿਨ ਅਤੇ ਮਿਨਰਲਸ ਖਰਾਬ ਹੋ ਸਕਦੇ ਹਨ ਅਤੇ ਪੌਸ਼ਟਿਕ ਤੱਤ ਖਤਮ ਹੋ ਸਕਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਆਟੇ ਨੂੰ ਫਰਿੱਜ਼ 'ਚ ਰੱਖਣਾ ਹੈ, ਤਾਂ 6-7 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਨਾ ਰੱਖੋ। ਆਟੇ 'ਚ ਕਈ ਤਰ੍ਹਾਂ ਦੇ ਰਸਾਇਣ ਪਾਏ ਜਾਂਦੇ ਹਨ। ਆਟੇ ਨੂੰ ਲੰਬੇ ਸਮੇਂ ਤੱਕ ਫਰਿੱਜ਼ 'ਚ ਰੱਖਣ ਕਾਰਨ ਇਹ ਰਸਾਇਣ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਫਰਿੱਜ਼ ਦੀਆਂ ਹਾਨੀਕਾਰਕ ਕਿਰਨਾਂ ਅਤੇ ਗੈਸਾਂ ਆਟੇ 'ਚ ਚਲੇ ਜਾਂਦੀਆਂ ਹਨ। ਇਸ ਕਾਰਨ ਆਟੇ ਦਾ ਸਵਾਦ ਖਰਾਬ ਹੋ ਜਾਂਦਾ ਹੈ ਅਤੇ ਸਿਹਤ 'ਤੇ ਵੀ ਗਲਤ ਅਸਰ ਪੈਂਦਾ ਹੈ।
ਫਰਿੱਜ਼ 'ਚ ਆਟਾ ਰੱਖਣ ਕਾਰਨ ਸਵਾਦ 'ਚ ਕਮੀ: ਆਟੇ ਨੂੰ ਫਰਿੱਜ਼ 'ਚ ਰੱਖਣ ਕਾਰਨ ਇਸਦੇ ਸਵਾਦ 'ਚ ਬਦਲਾਅ ਹੋ ਸਕਦਾ ਹੈ। ਇਸ ਕਾਰਨ ਰੋਟੀਆਂ ਵੀ ਸਖਤ ਬਣਦੀਆਂ ਹਨ। ਫਰਿੱਜ਼ 'ਚ ਰੱਖੇ ਆਟੇ ਨਾਲ ਬਣੀਆ ਰੋਟੀਆਂ ਜਲਦੀ ਖੱਟੀਆਂ ਹੋ ਸਕਦੀਆਂ ਹਨ ਅਤੇ ਸਵਾਦ 'ਚ ਵੀ ਬਦਲਾਅ ਹੋ ਸਕਦਾ ਹੈ।
- World Contraception Day 2023: ਜਾਣੋ ਗਰਭ ਨਿਰੋਧਕ ਦਵਾਈਆਂ ਦੀ ਵਰਤੋ ਕਰਨਾ ਸੁਰੱਖਿਅਤ ਹੈ ਜਾਂ ਨਹੀ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼
- Health Tips: ਬਦਲਦੇ ਮੌਸਮ ਦੌਰਾਨ ਤੁਹਾਡੇ ਵੀ ਬੱਚੇ ਹੋ ਰਹੇ ਨੇ ਵਾਰ-ਵਾਰ ਬਿਮਾਰ, ਤਾਂ ਅਜ਼ਮਾਓ ਇਹ ਘਰੇਲੂ ਨੁਸਖੇ
- Home Remedies For Dry Hair: ਸੁੱਕੇ ਵਾਲਾਂ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਚਮਕਦਾਰ ਵਾਲ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖੇ
ਫਰਿੱਜ਼ 'ਚ ਰੱਖੇ ਆਟੇ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਫਰਿੱਜ਼ 'ਚ ਰੱਖਣ ਨਾਲ ਆਟੇ 'ਚ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਸ ਕਾਰਨ ਪੇਟ ਦਰਦ, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਪਾਚਨ ਤੰਤਰ ਵੀ ਖਰਾਬ ਹੋ ਸਕਦਾ ਹੈ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਫਰਿੱਜ਼ 'ਚ ਆਟਾ ਨਾ ਰੱਖੋ।