ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਡਾਕਟਰ ਵੀ ਸਿਹਤਮੰਦ ਖੁਰਾਕ ਖਾਣ ਦੀ ਸਲਾਹ ਦਿੰਦੇ ਹਨ। ਪਰ ਸਿਹਤਮੰਦ ਖਾਣਾ ਹੀ ਨਹੀਂ ਸਗੋ ਸਹੀ ਸਮੇਂ 'ਤੇ ਭੋਜਨ ਖਾਣਾ ਵੀ ਜ਼ਰੂਰੀ ਹੈ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਪਰ ਰਾਤ ਦੇ ਸਮੇਂ ਕੁਝ ਅਜਿਹੇ ਭੋਜਨ ਹੁੰਦੇ ਹਨ, ਜੋ ਤੁਹਾਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਰਾਤ ਦੇ ਸਮੇਂ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼:
ਦਹੀ: ਦਹੀ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪਰ ਦਹੀ ਨੂੰ ਦਿਨ ਦੇ ਸਮੇਂ ਖਾਣਾ ਫਾਇਦੇਮੰਦ ਹੁੰਦਾ ਹੈ। ਦਿਨ ਦੇ ਸਮੇਂ ਦਹੀ ਖਾਣ ਨਾਲ ਇਸ 'ਚ ਮੌਜ਼ੂਦ ਵਧੀਆਂ ਬੈਕਟੀਰੀਆਂ ਸਾਡੇ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਇਮਿਊਨਟੀ ਵਧਦੀ ਹੈ। ਪਰ ਦਹੀ ਨੂੰ ਰਾਤ ਦੇ ਸਮੇਂ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਰਾਤ ਦੇ ਸਮੇਂ ਦਹੀ ਖਾਣ ਨਾਲ ਗੈਸ ਦੀ ਸਮੱਸਿਆਂ ਹੋ ਸਕਦੀ ਹੈ।
ਫ਼ਲ: ਸਿਹਤਮੰਦ ਰਹਿਣ ਲਈ ਫ਼ਲ ਖਾਣਾ ਬਹੁਤ ਜ਼ਰੂਰੀ ਹੈ। ਦਿਨ ਦੇ ਸਮੇਂ ਫ਼ਲ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਰ ਰਾਤ ਦੇ ਸਮੇਂ ਫ਼ਲ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਸ਼ੂਗਰ ਵਧਣ ਦਾ ਖਤਰਾ ਰਹਿੰਦਾ ਹੈ ਅਤੇ ਨੀਂਦ 'ਚ ਕਮੀ ਆ ਜਾਂਦੀ ਹੈ। ਇਸਦੇ ਨਾਲ ਹੀ ਰਾਤ ਦੇ ਸਮੇਂ ਫ਼ਲ ਖਾਣ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆਂ ਹੋ ਸਕਦੀ ਹੈ।
ਮੀਟ: ਮੀਟ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਕਰਕੇ ਇਸਨੂੰ ਪਚਾਉਣ 'ਚ ਜ਼ਿਆਦਾ ਸਮੇਂ ਅਤੇ ਊਰਜਾ ਲੱਗਦੀ ਹੈ। ਅਜਿਹੇ 'ਚ ਰਾਤ ਦੇ ਸਮੇਂ ਮੀਟ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਰਾਤ ਦੇ ਸਮੇਂ ਮੀਟ ਖਾਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ। ਜੇਕਰ ਤੁਸੀਂ ਰਾਤ ਦੇ ਸਮੇਂ ਮੀਟ ਖਾ ਰਹੇ ਰਹੋ, ਤਾਂ ਇਸਨੂੰ ਘਟ ਮਾਤਰਾ 'ਚ ਖਾਓ।
ਡਰਾਈ ਫਰੂਟਸ: ਡਰਾਈ ਫਰੂਟਸ 'ਚ ਕਾਰਬੋਹਾਈਡ੍ਰੇਟ, ਸ਼ੂਗਰ, ਵਿਟਾਮਿਨ, ਮਿਨਰਲਸ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਡਰਾਈ ਫਰੂਟਸ ਨੂੰ ਸਵੇਰ ਦੇ ਸਮੇਂ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਰ ਰਾਤ ਦੇ ਸਮੇਂ ਡਰਾਈ ਫਰੂਟਸ ਖਾਣ ਤੋਂ ਪਰਹੇਜ਼ ਕਰੋ। ਰਾਤ ਦੇ ਸਮੇਂ ਇਸਨੂੰ ਖਾਣ ਨਾਲ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।