ਹੈਦਰਾਬਾਦ: ਜ਼ਿਆਦਾ ਮਿੱਠਾਂ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਮੋਟਾਪਾ, ਟਾਇਪ 2 ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆ ਦਾ ਖਤਰਾ ਵਧ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਮਿੱਠੀਆਂ ਚੀਜ਼ਾਂ ਸ਼ਾਮਲ ਨਹੀਂ ਕਰਨੀਆਂ ਚਾਹੀਦੀਆ। ਹਾਲਾਂਕਿ ਇਹ ਕਰਨਾ ਆਸਾਨ ਨਹੀਂ ਹੁੰਦਾ। ਜਿਨ੍ਹਾਂ ਲੋਕਾਂ ਨੂੰ ਮਿੱਠਾ ਪਸੰਦ ਹੁੰਦਾ ਹੈ, ਉਨ੍ਹਾਂ ਲਈ ਇਸਨੂੰ ਘਟ ਕਰਨਾ ਜਾਂ ਖਾਣਾ ਬੰਦ ਕਰ ਦੇਣਾ ਬਹੁਤ ਮੁਸ਼ਕਲ ਹੁੰਦਾ ਹੈ।
ਮਿੱਠਾ ਖਾਣ ਦੀ ਆਦਤ ਨੂੰ ਘਟ ਕਰਨ ਦੇ ਤਰੀਕੇ:-
ਭੋਜਨ ਦੀ ਆਦਤ 'ਚ ਬਦਲਾਅ ਕਰੋ: ਫਲ, ਸਬਜ਼ੀਆਂ, ਪ੍ਰੋਟੀਨ ਅਤੇ ਸਾਬਤ ਅਨਾਜ ਵਰਗੇ ਭੋਜਨਾਂ ਨੂੰ ਚੁਣੋ। ਇਸ 'ਚ ਜ਼ਿਆਦਾਤਰ ਖੰਡ ਦੀ ਮਾਤਰਾ ਘਟ ਹੁੰਦੀ ਹੈ ਅਤੇ ਪੌਸ਼ਟਿਕ ਤੱਤ ਅਤੇ ਫਾਈਬਰ ਵੀ ਭਰਪੂਰ ਹੁੰਦੇ ਹਨ।
ਸ਼ੂਗਰ ਵਾਲੇ ਡ੍ਰਿੰਕਸ ਪੀਣ ਤੋਂ ਬਚੋ: ਕੋਲਡ ਡ੍ਰਿੰਕਸ, ਫਲਾਂ ਦੇ ਰਸ ਅਤੇ ਮਿੱਠੀ ਕੌਫ਼ੀ ਵਿੱਚ ਜ਼ਿਆਦਾ ਮਾਤਰਾ 'ਚ ਖੰਡ ਹੁੰਦੀ ਹੈ। ਇਸ ਲਈ ਇਨ੍ਹਾਂ ਡ੍ਰਿੰਕਸ ਦੀ ਜਗ੍ਹਾਂ ਹਰਬਲ ਟੀ ਜਾਂ ਬਿਨ੍ਹਾਂ ਖੰਡ ਵਾਲੇ ਡ੍ਰਿੰਕਸ ਪੀਓ।
ਸਨੈਕਸ ਘਟ ਖਾਓ: ਕੂਕੀਜ਼, ਕੈਂਡੀਜ਼ ਅਤੇ ਹੋਰ ਮਿੱਠੇ ਸਨੈਕਸ ਦੇਖਣ 'ਚ ਵਧੀਆਂ ਲੱਗਦੇ ਹਨ, ਪਰ ਇਸ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਇਸਦੀ ਜਗ੍ਹਾਂ ਤੁਸੀਂ ਮੇਵੇ, ਬੀਜ, ਗ੍ਰੀਕ ਜਾਂ ਤਾਜ਼ੇ ਫਲ ਖਾ ਸਕਦੇ ਹੋ।
ਮਿੱਠਾ ਖਾਣ ਦੀ ਆਦਤ ਨੂੰ ਹੌਲੀ-ਹੌਲੀ ਘਟਾਓ: ਮਿੱਠੀਆਂ ਚੀਜ਼ਾਂ ਖਾਣ ਦੀ ਆਦਤ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ, ਪਰ ਸਮੇਂ ਦੇ ਨਾਲ ਹੌਲੀ-ਹੌਲੀ ਇਸ ਆਦਤ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਲਈ ਆਪਣੀ ਚਾਹ ਵਿੱਚ ਦੋ ਚਮਚ ਖੰਡ ਦੀ ਜਗ੍ਹਾਂ 1 ਚਮਚ ਖੰਡ ਪਾਓ।
- Skin Care Tips: ਫਿਣਸੀਆਂ ਤੋਂ ਲੈ ਕੇ ਚਿਹਰੇ ਦੇ ਨਿਖਾਰ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਗ੍ਰੀਨ ਟੀ ਦਾ ਪਾਣੀ, ਜਾਣੋ ਕਿਸ ਸਮੇਂ ਇਸਦਾ ਇਸਤੇਮਾਲ ਕਰਨਾ ਹੈ ਬਿਹਤਰ
- Health Tips: ਸਾਵਧਾਨ! ਸਿਰਫ਼ ਘਟ ਸੌਣ ਨਾਲ ਹੀ ਨਹੀਂ, ਸਗੋਂ ਜ਼ਿਆਦਾ ਸੌਣ ਨਾਲ ਵੀ ਹੋ ਸਕਦੀਆਂ ਨੇ ਕਈ ਗੰਭੀਰ ਬਿਮਾਰੀਆਂ, ਜਾਣੋ ਕਿਵੇਂ
- Skin Care Tips: ਸਾਵਧਾਨ! ਕਿਤੇ ਤੁਸੀਂ ਵੀ ਤੌਲੀਏ ਨਾਲ ਫਿਣਸੀਆਂ ਛਿਲਣ ਦੀ ਗਲਤੀ ਤਾਂ ਨਹੀਂ ਕਰ ਰਹੇ, ਚਮੜੀ ਨਾਲ ਜੁੜੀਆਂ ਇਨ੍ਹਾਂ 6 ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
ਬਿਨ੍ਹਾਂ ਖੰਡ ਵਾਲੀਆਂ ਚੀਜ਼ਾਂ ਚੁਣੋ: ਦਹੀ, ਦਲੀਆਂ, ਅਖਰੋਟ ਅਤੇ ਦੁੱਧ ਵਰਗੀਆਂ ਬਿਨ੍ਹਾਂ ਖੰਡ ਵਾਲੀਆਂ ਚੀਜ਼ਾਂ ਨੂੰ ਚੁਣੋ। ਇਸ ਨਾਲ ਹੌਲੀ-ਹੌਲੀ ਤੁਹਾਡੀ ਮਿੱਠੀਆਂ ਚੀਜ਼ਾਂ ਖਾਣ ਦੀ ਆਦਤ ਘਟ ਹੋ ਸਕਦੀ ਹੈ।
ਵਰਕਆਊਟ ਕਰੋ: ਵਰਕਆਊਟ ਕਰਨ ਨਾਲ ਤੁਸੀਂ ਮਿੱਠਾ ਖਾਣ ਦੀ ਲਾਲਸਾ ਤੋਂ ਬਚ ਸਕਦੇ ਹੋ। ਇਸ ਲਈ ਭੋਜਨ ਖਾਣ ਤੋਂ ਬਾਅਦ ਵਰਕਆਊਟ ਕਰੋ। ਇਸ ਨਾਲ ਤੁਸੀਂ ਮਿੱਠੇ ਤੋਂ ਦੂਰੀ ਬਣਾ ਸਕੋਗੇ।
ਨੀਂਦ ਪੂਰੀ ਕਰੋ: ਨੀਂਦ ਪੂਰੀ ਨਾ ਹੋਣ ਕਾਰਨ ਵੀ ਮਿੱਠਾ ਖਾਣ ਨੂੰ ਮਨ ਕਰਨ ਲੱਗਦਾ ਹੈ। ਇਸ ਲਈ 8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ। ਜਿਸ ਨਾਲ ਮਿੱਠਾ ਖਾਣ ਦੀ ਲਾਲਸਾ ਨੂੰ ਘਟ ਕੀਤਾ ਜਾ ਸਕਦਾ ਹੈ।