ਨੌਜਵਾਨਾਂ ਨੂੰ ਆਪਣੇ ਵਾਲਾਂ ਦੇ ਅਲੱਗ-ਅਲੱਗ ਸਟਾਈਲ ਬਣਾਉਣੇ ਬਹੁਤ ਪਸੰਦ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਿਰਫ ਕਾਲੇ ਵਾਲ ਹੀ ਸੁੰਦਰ ਹੁੰਦੇ ਹਨ। ਇਸ ਲਈ ਅਜਿਹੇ ਲੋਕ ਉਸ ਸਮੇਂ ਉਦਾਸ ਹੋ ਜਾਂਦੇ ਹਨ ਜਦੋਂ ਉਨ੍ਹਾਂ ਦੇ ਵਾਲ ਚਿੱਟੇ ਹੋਣ ਲੱਗਦੇ ਹਨ। ਵਾਲਾਂ ਦਾ ਚਿੱਟਾ ਹੋਣਾ ਅੱਜ ਕੱਲ੍ਹ ਕੋਈ ਦੁਰਲੱਭ ਸਮੱਸਿਆ ਨਹੀਂ ਹੈ। ਕਈ ਲੋਕਾਂ ਲਈ ਵਾਲ ਚਿੱਟੇ ਹੋਣਾ ਆਮ ਗੱਲ ਹੋ ਗਈ ਹੈ। ਇਸ ਲਈ ਲੋਕ ਆਪਣੇ ਚਿੱਟੇ ਵਾਲਾਂ ਨੂੰ ਲੁਕਾਉਣ ਲਈ ਆਪਣੇ ਵਾਲਾਂ 'ਤੇ ਰੰਗ ਕਰਵਾਉਦੇ ਹਨ। ਜੇਕਰ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਵਾਲ ਚਿੱਟੇ ਹੋ ਜਾਣ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕੇਨਾਇਟਿਸ ਤੋਂ ਪੀੜਤ ਹਨ। ਡਾਕਟਰ ਵਾਲ ਚਿੱਟੇ ਹੋਣ ਦੇ ਕਈ ਕਾਰਨ ਦੱਸਦੇ ਹਨ। ਜਿਨ੍ਹਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:
- ਪੌਸ਼ਟਿਕ ਤੱਤਾ ਦੀ ਘਾਟ।
- ਹਾਰਮੋਨਸ ਵਿੱਚ ਅਸੰਤੁਲਨ, ਹੀਮੋਗਲੋਬਿਨ ਅਤੇ ਪ੍ਰੋਟੀਨ ਦੀ ਕਮੀ ਕਾਰਨ ਵੀ ਵਾਲ ਚਿੱਟੇ ਹੋ ਸਕਦੇ ਹਨ।
- ਬਹੁਤ ਸਾਰੇ ਲੋਕਾਂ ਦੇ ਵਾਲ ਛੋਟੀ ਉਮਰ ਵਿੱਚ ਹੀ ਚਿੱਟੇ ਹੋ ਜਾਂਦੇ ਹਨ। ਵਿਟਾਮਿਨ ਦੀ ਕਮੀ ਨਾਲ ਵੀ ਵਾਲ ਚਿੱਟੇ ਹੋ ਜਾਂਦੇ ਹਨ।
- ਵਿਟਾਮਿਨ, ਸੇਲੇਨਿਅਮ, ਕ੍ਰੋਮੀਅਮ, ਮਾਈਕ੍ਰੋਨਿਊਟ੍ਰੀਐਂਟ ਦੀ ਕਮੀ ਨਾਲ ਵੀ ਵਾਲ ਚਿੱਟੇ ਹੋ ਜਾਂਦੇ ਹਨ।
- ਵਾਲਾਂ ਵਿੱਚ ਰਸਾਇਣਾਂ ਦੀ ਵਰਤੋਂ, ਪ੍ਰਦੂਸ਼ਣ ਕਾਰਨ ਵੀ ਵਾਲ ਚਿੱਟੇ ਹੋ ਜਾਂਦੇ ਹਨ।
- ਵਾਲ ਚਿੱਟੇ ਹੋਣ ਦਾ ਇੱਕ ਕਾਰਨ ਸਿਗਰਟਨੋਸ਼ੀ ਕਰਨਾ ਵੀ ਹੋ ਸਕਦਾ ਹੈ।
ਜੇ ਤੁਸੀਂ ਲੰਬੇ ਸਮੇਂ ਲਈ ਤਣਾਅ ਦਾ ਅਨੁਭਵ ਕਰਦੇ ਹੋ ਤਾਂ ਤਣਾਅ ਕਾਰਨ ਇਨਸੌਮਨੀਆ, ਚਿੰਤਾ ਅਤੇ ਭੁੱਖ ਦੀ ਕਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ਦਾ ਤੁਹਾਡੇ ਵਾਲਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਨਤੀਜੇ ਵਜੋਂ ਲੋਕਾਂ ਨੂੰ ਵਾਲ ਝੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੌਲੀ-ਹੌਲੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਆਪਣੇ ਆਪ ਨੂੰ ਤਣਾਅ ਮੁਕਤ ਰੱਖਣ ਦੀ ਕੋਸ਼ਿਸ਼ ਕਰੋ।
ਸਹੀ ਵਿਟਾਮਿਨਾਂ ਦੀ ਲੋੜ: ਸਰੀਰ ਵਿੱਚ ਜ਼ਰੂਰੀ ਵਿਟਾਮਿਨਾਂ ਦੀ ਕਮੀ ਵਾਲਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਫੋਲਿਕ ਐਸਿਡ ਅਤੇ ਬਾਇਓਟਿਨ ਵਰਗੇ ਪੌਸ਼ਟਿਕ ਤੱਤਾਂ ਦੀ ਕਮੀ ਨਾਲ ਵਾਲ ਚਿੱਟੇ ਹੋ ਜਾਂਦੇ ਹਨ। ਇਸ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਜ਼ਰੂਰੀ ਭੋਜਨ ਜਿਵੇਂ ਅੰਡੇ, ਡੇਅਰੀ ਉਤਪਾਦ, ਮੀਟ ਦਾ ਸੇਵਨ ਕਰੋ।
ਸਿਗਰਟਨੋਸ਼ੀ: ਹਰ ਕੋਈ ਜਾਣਦਾ ਹੈ ਕਿ ਤਮਾਕੂਨੋਸ਼ੀ ਸਿਹਤ ਲਈ ਹਾਨੀਕਾਰਕ ਹੈ। ਇਹ ਆਦਤ ਫੇਫੜਿਆਂ ਅਤੇ ਦਿਲ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਪਰ ਸਿਗਰਟਨੋਸ਼ੀ ਦੀ ਇਹ ਆਦਤ ਚਮੜੀ ਅਤੇ ਵਾਲਾਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ। ਸਿਗਰਟ ਵਿਚਲੇ ਜ਼ਹਿਰੀਲੇ ਤੱਤ ਵਾਲਾਂ ਦੇ ਰੋਮਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਵਾਲ ਚਿੱਟੇ ਹੋ ਜਾਣਗੇ। ਇਸ ਲਈ ਸਿਗਰਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਰਸਾਇਣਾਂ ਦੀ ਵਰਤੋਂ ਨਾ ਕਰੋ: ਡਾਕਟਰ ਸਲਾਹ ਦਿੰਦੇ ਹਨ ਕਿ ਕੈਮੀਕਲ ਨਾਲ ਭਰੇ ਐਂਟੀ-ਡੈਂਡਰਫ ਸ਼ੈਂਪੂ ਦੀ ਵਰਤੋਂ ਹਫ਼ਤੇ ਵਿੱਚ ਦੋ ਵਾਰ ਤੋਂ ਵੱਧ ਨਹੀਂ ਕਰਨੀ ਚਾਹੀਦੀ। ਕੈਮੀਕਲ ਨਾਲ ਭਰਪੂਰ ਉਤਪਾਦਾਂ ਦੀ ਵਰਤੋਂ ਕਰਨ ਨਾਲ ਵੀ ਵਾਲ ਚਿੱਟੇ ਹੋ ਸਕਦੇ ਹਨ। ਵਾਲਾਂ ਦੇ ਉਤਪਾਦਾਂ ਵਿੱਚ ਸਲਫੇਟਸ ਕੁਝ ਲਾਭ ਪ੍ਰਦਾਨ ਕਰ ਸਕਦੇ ਹਨ ਪਰ ਉਹ ਵਾਲਾਂ ਨੂੰ ਜਲਦੀ ਸੁੱਕਾ ਅਤੇ ਨੁਕਸਾਨ ਪਹੁੰਚਾ ਸਕਦੇ ਹਨ। ਹੇਅਰ ਸਟ੍ਰੇਟਨਿੰਗ, ਸਪਰੇਅ, ਹੇਅਰ ਗਲੋਇੰਗ ਵਰਗੇ ਇਲਾਜ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਇਲਾਜਾਂ ਨੂੰ ਵਾਰ-ਵਾਰ ਕਰਨ ਨਾਲ ਇਲਾਜਾਂ ਦੇ ਪ੍ਰਭਾਵ ਕਾਰਨ ਵਾਲ ਚਿੱਟੇ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜਿੰਨਾ ਹੋ ਸਕੇ ਇਨ੍ਹਾਂ ਤੋਂ ਬਚਣਾ ਸਿਹਤ ਲਈ ਚੰਗਾ ਹੈ।
ਇਹ ਵੀ ਪੜ੍ਹੋ:- Back Problem: ਜੇ ਤੁਸੀਂ ਪਿੱਠ ਦੀ ਸਮੱਸਿਆ ਤੋਂ ਪੀੜਿਤ ਹੋ ਤਾਂ ਇੱਥੇ ਦੇਖੋ ਇਸ ਤੋਂ ਛੁਟਕਾਰਾ ਪਾਉਣ ਦੇ ਕੁਝ ਤਰੀਕੇ