ਹੈਦਰਾਬਾਦ: ਲੋਕ ਸਿਹਤਮੰਦ ਰਹਿਣ ਲਈ ਸਵੇਰੇ ਖਾਲੀ ਪੇਟ ਕਈ ਚੀਜ਼ਾਂ ਖਾਂਦੇ ਹਨ, ਜਿਸ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ। ਖਾਲੀ ਪੇਟ ਜੇਕਰ ਅਸੀ ਕੁਝ ਗਲਤ ਖਾ ਲੈਂਦੇ ਹਾਂ, ਤਾਂ ਸਾਡੇ ਪੇਟ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਪੇਟ 'ਚ ਗੈਸ ਅਤੇ ਐਸਿਡਿਟੀ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਸਵੇਰ ਦੇ ਭੋਜਨ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
ਖਾਲੀ ਪੇਟ ਨਾ ਖਾਓ ਇਹ ਚੀਜ਼ਾਂ:
ਸ਼ਹਿਦ ਖਾਲੀ ਪੇਟ ਨਾ ਖਾਓ: ਜ਼ਿਆਦਾਤਰ ਲੋਕ ਸਵੇਰੇ ਖਾਲੀ ਪੇਟ ਸ਼ਹਿਦ ਖਾ ਲੈਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਸ਼ਹਿਦ ਖਾਲੀ ਪੇਟ ਖਾਣ ਨਾਲ ਭਾਰ ਘਟਦਾ ਹੈ। ਪਰ ਸ਼ਹਿਦ 'ਚ ਜ਼ਿਆਦਾ ਕੈਲੋਰੀ ਪਾਈ ਜਾਂਦੀ ਹੈ, ਜਿਸ ਨਾਲ ਭਾਰ ਵਧਣ ਦਾ ਖਤਰਾ ਹੋ ਸਕਦਾ ਹੈ। ਇਸਦੇ ਨਾਲ ਹੀ ਖਾਲੀ ਪੇਟ ਸ਼ਹਿਦ ਖਾਣ ਨਾਲ ਬਲੱਡ ਸ਼ੂਗਰ ਵੀ ਵਧ ਸਕਦੀ ਹੈ ਅਤੇ ਭੁੱਖ ਜ਼ਿਆਦਾ ਲੱਗਦੀ ਰਹਿੰਦੀ ਹੈ। ਇਸ ਕਰਕੇ ਸਵੇਰੇ ਖਾਲੀ ਪੇਟ ਸ਼ਹਿਦ ਖਾਣ ਤੋਂ ਪਰਹੇਜ਼ ਕਰੋ।
ਖੱਟੇ ਫਲਾਂ ਨੂੰ ਖਾਲੀ ਪੇਟ ਨਾ ਖਾਓ: ਸਵੇਰੇ ਖਾਲੀ ਪੇਟ ਨਿੰਬੂ, ਸੰਤਰੇ ਵਰਗੇ ਖੱਟੇ ਫ਼ਲ ਨਾ ਖਾਓ। ਇਸ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ ਅਤੇ ਐਸਿਡਿਟੀ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਵੇਰੇ ਸੇਬ, ਪਪੀਤਾ ਅਤੇ ਅਨਾਰ ਆਦਿ ਫਲਾਂ ਨੂੰ ਖਾਓ। ਇਹ ਫਲ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ।
ਸਵੇਰ ਦੇ ਭੋਜਨ 'ਚ ਲੂਣ ਵਾਲੀਆਂ ਚੀਜ਼ਾਂ ਖਾਓ: ਸਵੇਰ ਦੇ ਭੋਜਨ 'ਚ ਲੂਣ ਵਾਲੀਆਂ ਚੀਜ਼ਾਂ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਸਿਹਤਮੰਦ ਚੀਜ਼ਾਂ ਖਾਣ ਨਾਲ ਪੂਰਾ ਦਿਨ ਭੁੱਖ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ। ਜਦਕਿ ਮਿੱਠਾ ਭੋਜਨ ਖਾਣ ਨਾਲ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧ ਸਕਦਾ ਹੈ ਅਤੇ ਭੁੱਖ ਵੀ ਜ਼ਿਆਦਾ ਲੱਗ ਸਕਦੀ ਹੈ। ਇਸ ਲਈ ਸਵੇਰ ਦੇ ਸਮੇਂ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।