ਤਰਨਤਾਰਨ : ਪੱਟੀ ਅਧੀਨ ਪੈਂਦੇ ਪਿੰਡ ਸਭਰਾਂ ਵਿਖੇ ਪਰਿਵਾਰ ਆਪਣੀ ਗ਼ਰੀਬੀ ਦੇ ਕਾਰਨ ਇਲਾਜ ਕਰਵਾਉਣ ਦੇ ਲਈ ਅਸਮੱਰਥ ਹਨ। ਪਰਿਵਾਰ ਵਿਚ ਪਤੀ-ਪਤਨੀ ਅਤੇ ਦੋ ਧੀਆਂ ਹਨ। ਪਰਿਵਾਰ ਵਿਚ ਕੋਈ ਕਮਾਉਣ ਵਾਲਾ ਨਹੀਂ ਹੈ ।ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸਦੀ ਪਤਨੀ ਰਾਜ ਕੌਰ ਦੇ ਬੱਚੇਦਾਨੀ ਵਿਚ ਰਸੌਲੀਆਂ ਤੋਂ ਪੀੜਤ ਹੈ ਅਤੇ ਦਵਾਈਆ ਨਾਲ ਕੋਈ ਫਰਕ ਨਹੀਂ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਅਪਰੇਸ਼ਨ ਕਰਵਾਉਣ ਲਈ ਕਿਹਾ ਹੈ ਪਰ ਘਰ ਵਿਚ ਗਰੀਬੀ ਹੋਣ ਕਰਕੇ ਇਲਾਜ ਕਰਵਾਉਣ ਅਸੰਭਵ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੇਰੀ ਡਿਸਕ ਵਿਚ ਸਮੱਸਿਆਂ ਆ ਜਾਣ ਕਾਰਨ ਮੈਂ ਵੀ ਮੰਜੇ ਉਤੇ ਹੀ ਪਿਆ ਹਾਂ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ।ਗੁਰਪ੍ਰੀਤ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ।
ਪੀੜਤ ਰਾਜ ਕੌਰ ਨੇ ਕਿਹਾ ਹੈ ਕਿ ਮੈਂ ਅਤੇ ਮੇਰਾ ਪਤੀ ਕਾਫੀ ਲੰਮੇ ਸਮੇਂ ਤੋਂ ਬਿਮਾਰ ਹੈ ਅਤੇ ਸਾਡੇ ਘਰ ਵਿਚ ਕੋਈ ਕਮਾਉਣ ਵਾਲਾ ਨਹੀਂ ਹੈ। ਪੀੜਤ ਦਾ ਕਹਿਣਾ ਹੈ ਕਿ ਮੇਰੇ ਦੋ ਧੀਆਂ ਹਨ ਉਹ ਬਹੁਤ ਛੋਟੀਆਂ ਹਨ ਅਤੇ ਘਰ ਵਿਚ ਗਰੀਬੀ ਹੋਣ ਕਾਰਨ ਅਸੀਂ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ ਹਨ। ਰਾਜ ਕੌਰ ਨੇ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਲਈ ਗੁਹਾਰ ਲਗਾਈ ਹੈ।
ਇਹ ਵੀ ਪੜੋ:ਪੰਜਾਬ 'ਚ ਮੌਸਮ ਸੁਹਾਨਾ, ਆਉਂਦੇ 48 ਘੰਟਿਆਂ 'ਚ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ