ਤਰਨਤਾਰਨ: ਭਾਰਤੀ ਫੌਜ ਦੁਨੀਆਂ ਦੀ ਦੂਜੀ ਸਭ ਤੋਂ ਵੱਧ ਫੌਜ ਹੈ, ਇਸੇ ਤਰ੍ਹਾਂ ਹੀ ਫੌਜ ਦੀ ਟ੍ਰੇਨਿੰਗ ਹੀ ਇਸ ਤਰ੍ਹਾਂ ਹੀ ਹੈ, ਕਿਹੋ ਜਿਹੀ ਵੀ ਸਥਿਤੀ ਦਾ ਅਚਨਚੇਤ ਮੁਕਾਬਲਾ ਕਰ ਸਕਣ। ਇਸੇ ਤਰ੍ਹਾਂ ਹੀ ਜ਼ਿਲ੍ਹਾਂ ਤਰਨਤਾਰਨ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11:55 ਵਜੇ ਭਾਰਤ-ਪਾਕਿਸਤਾਨ ਦੀ ਖਾਲੜਾ ਸਰਹੱਦ ਨੇੜੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਘੁਸਪੈਠ ਕਰ ਰਹੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ: WEATHER UPDATE: ਮੀਂਹ ਨੇ ਤੋੜੇ ਸਾਰੇ ਰਿਕਾਰਡ, ਜਾਣੋ ਮੌਸਮ ਕਦੋਂ ਹੋਵੇਗਾ ਸਾਫ਼
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਖਾਲੜਾ ਅਧੀਨ ਬੀ.ਓ.ਪੀ ਕਰਨੈਲ ਸਿੰਘ ਵਾਲਾ ਨੇੜੇ ਭਾਰਤ-ਪਾਕਿ ਸਰਹੱਦ 'ਤੇ ਇਕ ਅਣਪਛਾਣਿਆ ਵਿਅਕਤੀ ਭਾਰਤ ਵਾਲੇ ਪਾਸੇ ਤੋਂ ਆ ਰਿਹਾ ਸੀ ਤਾਂ ਬੀ.ਐੱਸ.ਐੱਫ. ਦੀ 103 ਬਟਾਲੀਅਨ ਅਮਰਕੋਟ ਦੇ ਜਵਾਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਰੁਕਣ ਦੀ ਬਜਾਏ ਅੱਗੇ ਵੱਧ ਰਿਹਾ ਸੀ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਨੇ ਉਸ 'ਤੇ 8 ਗੋਲੀਆਂ ਚਲਾਈਆਂ ਉਹ ਮੌਕੇ 'ਤੇ ਹੀ ਢੇਰ ਹੋ ਗਿਆ।
ਜ਼ਿਕਰਯੋਗ ਹੈ ਕਿ ਬੀ.ਐਸ.ਐਫ ਜਵਾਨਾਂ ਵੱਲੋਂ ਮਾਰੇ ਗਏ ਪਾਕਿਸਤਾਨੀ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਦਿੱਲੀ ਕਤਲ ਮਾਮਲਾ: ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ