ਤਰਨਤਾਰਨ:ਜ਼ਿਲ੍ਹੇ ਸੀ.ਆਈ.ਏ ਸਟਾਫ਼ ਨੇ ਮੰਡੀਆਂ ਵਿੱਚੋ ਝੋਨੇ ਅਤੇ ਕਣਕ ਦੇ ਸੀਜ਼ਨ ਮੌਕੇ ਮੰਡੀਆਂ ਵਿੱਚੋ ਚੋਰਾਂ ਦੇ ਗਿਰੋਹ ਨੇ ਆਪਣੇ ਟਰੱਕਾਂ ਵਿੱਚ ਆੜਤੀਆਂ ਅਤੇ ਵਪਾਰੀਆਂ ਦਾ ਮਾਲ ਲੋਡ ਕਰਕੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।
ਪੁਲਿਸ ਨੇ ਗਿਰੋਹ ਦੇ ਸਰਗਨੇ ਸਮੇਤ ਚਾਰ ਲੋਕਾਂ ਨੂੰ ਕੋਟ ਈਸੇ ਖਾਂ ਜ਼ਿਲ੍ਹਾਂ ਮੋਗਾ ਧੂਰੀ ਜਾਣ ਲਈ ਲੋਡ ਕਰਵਾਈਆਂ 855 ਬਾਸਮਤੀ ਦੀਆਂ ਬੋਰੀਆਂ ਅਤੇ ਦੋ ਟਰੱਕਾਂ ਸਣੇ ਤਰਨ ਤਾਰਨ ਦੇ ਪਿੰਡ ਗੱਗੋਬੂਹਾ ਤੋਂ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਗਿਰੋਹ ਦੇ ਲੋਕ ਪਿੰਡ ਗੱਗੋਬੂਹਾਂ ਵਿਖੇ ਟਰੱਕ ਵਿੱਚ ਲੱਦੀਆਂ ਬੋਰੀਆਂ ਨੂੰ ਲਾਹ ਰਹੇ ਸਨ। ਪੁਲਿਸ ਵੱਲੋ ਫੜੇ ਗਏ ਲੋਕਾਂ ਦੀ ਪਛਾਣ ਹਰਜਗਦੀਪ ਸਿੰਘ ਵਾਸੀ ਅੰਮ੍ਰਿਤਸਰ, ਸਰਵਨ ਸਿੰਘ ਵਾਸੀ ਰਟੋਲ ਤਰਨਤਾਰਨ ,ਲਖਬੀਰ ਸਿੰਘ ਵਾਸੀ ਗੱਗੋਬੂਹਾਂ ਅਤੇ ਸਤਨਾਮ ਸਿੰਘ ਵਾਸੀ ਹਰੀਕੇ ਵੱਜੋ ਹੋਈ ਹੈ।
ਜਗਜੀਤ ਸਿੰਘ ਵਾਲੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਹਰਜਗਦੀਪ ਸਿੰਘ ਦੀ ਅੰਮ੍ਰਿਤਸਰ ਵਿਖੇ ਕਲਗੀਧਰ ਅਤੇ ਦੀਪਕ ਟਰਾਂਸਪੋਰਟ ਨਾਮ ਦੀ ਕੰਪਨੀ ਹੈ ਤੇ ਉਹ ਮੰਡੀਆਂ ਵਿੱਚ ਸੀਜਨ ਦੋਰਾਨ ਫਸਲ ਚੁੱਕਣ ਦਾ ਠੇਕੇ ਲੈਂਦਾ ਹੈ ਤੇ ਮਾਲ ਆਪਣੇ ਟਰੱਕਾਂ ਵਿੱਚ ਲੋਡ ਕਰਵਾਉਣ ਤੋ ਬਾਅਧ ਆਪਣੇ ਸਾਥੀਆਂ ਨਾਲ ਮਿਲਕੇ ਟਰੱਕ ਚੋਰੀ ਕਰ ਮਾਲ ਅੱਗੇ ਵੇਚ ਦਿੰਦਾ ਹੈ। ਬਾਅਦ ਵਿੱਚ ਖੁੱਦ ਹੀ ਮਾਲ ਸਣੇ ਟਰੱਕ ਚੋਰੀ ਦੇ ਝੂਠੇ ਮਾਮਲੇ ਦਰਜ ਕਰਵਾ ਦਿੱਤੇ ਜਾਂਦੇ ਹਨ। ਐਸਪੀਡੀ ਵਾਲਿਆਂ ਨੇ ਕਿਹਾ ਕਿ ਪੁਲਿਸ ਵੱਲੋ ਉੱਕਤ ਗਿਰੋਹ ਦਾ ਰਿਮਾਂਡ ਹਾਸਲ ਕਰ ਅੱਗੇ ਪੁਛ ਪੜਤਾਲ ਹੋਵੇਗੀ ਅਤੇ ਪੁਛ ਪੜਤਾਲ ਤੋ ਬਾਅਦ ਅਗੇ ਦੀ ਕਾਰਵਾਈ ਕੀਤੀ ਜਾਵੇਗੀ।