ਤਰਨਤਾਰਨ: ਜ਼ਿਲ੍ਹੇ ਦੇ ਥਾਣਾ ਖਾਲੜਾ ਅਧੀਨ ਬੀਐਸਐਫ 103 ਬਟਾਲੀਅਨ ਅਮਰਕੋਟ ਨੇ ਮੰਗਲੀ ਚੌਕੀ ਨੇੜੇ 2 ਕਿਲੋ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪਾਕਿਸਤਾਨੀ ਨਸ਼ਾ ਤਸਕਰਾਂ ਨੇ ਸਵੇਰੇ 5 ਵਜੇ 5 ਬੋਤਲਾਂ 'ਚ ਹੈਰੋਇਨ ਦੇ (heroin in Mangli Chonki Tarn Taran) ਕੇ ਭੇਜੀ ਸੀ। ਆਵਾਜ਼ ਸੁਣ ਕੇ BSF ਜਵਾਨਾਂ ਨੇ 5 ਬੋਤਲਾਂ ਬਰਾਮਦ ਕੀਤੀਆਂ। ਫਿਲਹਾਲ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਬੋਤਲਾਂ 'ਚ ਹੈਰੋਇਨ ਪਾ ਕੇ ਤਸਕਰੀ: ਭਾਰਤੀ ਸਰਹੱਦ ਅੰਦਰ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਲਗਾਤਾਰ ਗਤੀਵਿਧੀਆਂ ਜਾਰੀਆਂ ਹਨ। ਹੁਣ ਉਧਰੋਂ 5 ਬੋਤਲਾਂ ਵਿੱਚ ਹੈਰੋਇਨ ਪਾ ਕੇ ਸੁੱਟਿਆਂ ਗਿਆ। ਸਰਹੱਦ ਉੱਤੇ ਤੈਨਾਤ ਬੀਐਸਐਫ 103 ਬਟਾਲੀਅਨ ਅਮਰਕੋਟ ਨੇ ਇਨ੍ਹਾਂ ਬੋਤਲਾਂ ਨੂੰ ਬਰਾਮਦ ਕਰ ਲਿਆ ਹੈ। ਉੱਥੋ ਦੇ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਤਲਾਸ਼ੀ ਅਭਿਆਨ (BSF Amarkot Heroin Seized) ਚਲਾਇਆ ਗਿਆ ਹੈ।
ਸਰਹੱਦ ਅੰਦਰ ਕੁੱਝ ਡਿੱਗਣ ਦੀ ਆਈ ਸੀ ਆਵਾਜ਼: ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਸੈਕਟਰ ਅਮਰਕੋਟ ਦੇ ਮੰਗਲੀ ਚੌਕੀ ਨੇੜ੍ਹੇ ਰਾਤ ਕਰੀਬ 12 ਕੁ ਵਜੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਆਈ। ਜਦੋਂ ਇਹੀ ਆਵਾਜ਼ ਫਿਰ ਦੁਬਾਰਾ ਆਈ ਤਾਂ, ਇਸ ਤੋਂ ਬਾਅਦ ਬੀਐਸਐਫ ਟੀਮਾਂ ਨੇ 7 ਰੋਂਦ ਫਾਇਰਿੰਗ (BSF Action on Pak Drug Smugglers) ਕੀਤੀ। ਇਸ ਦੇ ਨਾਲ ਹੀ, 5 ਬੋਤਲਾਂ ਹੈਰੋਇਨ ਵਾਲੀਆਂ ਵੀ ਬਰਾਮਦ ਕੀਤੀਆਂ।
ਇਸ ਤੋਂ ਪਹਿਲਾਂ, ਡਰੋਨ ਰਾਹੀਂ ਸੁੱਟੀ ਗਈ ਸੀ ਹੈਰੋਇਨ: ਸਰਹੱਦੀ ਸੂਬੇ ਫਾਜ਼ਿਲਕਾ ਵਿੱਚ ਪੁਲਿਸ ਨੇ ਨਸ਼ੇ ਖ਼ਿਲਾਫ਼ ਕਾਰਵਾਈ ਕਰਦਿਆਂ ਵੱਡੀ ਕਾਮਯਾਬੀ ਹਾਸਿਲ ਕੀਤੀ ਸੀ। 7 ਜਨਵਰੀ ਨੂੰ ਪੁਲਿਸ ਨੇ 29 ਪੇਟੀਆਂ ਵਿੱਚੋਂ 31 ਕਿਲੋ 200 ਗ੍ਰਾਮ ਹੈਰੋਇਨ ਬਰਾਮਦ (Fazilka police Heroin) ਕੀਤੀ ਸੀ ਅਤੇ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਸੀ। ਇਸ ਤੋਂ ਇਲਾਵਾ ਪੁਲਿਸ ਨੇ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਵੀ ਮੌਕੇ ਉੱਤੇ (arrested two persons) ਗ੍ਰਿਫ਼ਤਾਰ ਕੀਤਾ ਸੀ।
6 ਜਨਵਰੀ, 2023 ਨੂੰ ਫਿਰੋਜ਼ਪੁਰ 'ਚ ਸੀਮਾ ਸੁਰੱਖਿਆ ਬਲ (BSF) ਨੇ ਸਰਹੱਦ ਨੇੜੇ ਖੇਤਾਂ 'ਚੋਂ 7-8 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਪਾਕਿਸਤਾਨੀ ਸਮੱਗਲਰਾਂ ਨੇ ਧੁੰਦ ਦਾ ਫਾਇਦਾ ਚੁੱਕਿਆ ਅਤੇ ਇਸ ਨੂੰ ਤਾਰਾਂ ਦੇ (BSF recovered heroin) ਪਾਰ ਖੇਤਾਂ ਵਿੱਚ ਲੁਕਾ ਦਿੱਤਾ ਸੀ।
ਇਹ ਵੀ ਪੜ੍ਹੋ: ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਪਿੱਛੇ ਰਹਿ ਗਏ ਮਾਂ ਤੇ ਦਾਦਾ