ਸੰਗਰੂਰ : ਜ਼ਿਲ੍ਹੇ ਦੇ ਪਿੰਡ ਗੁੱਜਰਾ ਤੋਂ ਇਕ ਅਨੌਖਾ ਮਾਮਲਾ ਸਾਹਣੇ ਆਇਆ ਹੈ, ਜਿਥੇ ਇਕ ਬੱਕਰੀ ਪਿੱਛੇ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਝੜਪ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਲਾਸ਼ ਰੱਖ ਕੇ ਧਰਨਾ ਦਿੱਤਾ ਹੈ।
ਦਮਨਜੀਤ ਨੇ ਆਪਣੇ ਰਿਸ਼ਤੇਦਾਰ ਨੂੰ ਚਰਾਉਣ ਲਈ ਦਿੱਤੀਆਂ ਸੀ ਬੱਕਰੀਆਂ : ਜਾਣਕਾਰੀ ਅਨੁਸਾਰ ਇੱਥੋਂ ਦੇ ਵਸਨੀਕ ਦਮਨਜੀਤ ਸਿੰਘ ਬੱਕਰੀ ਪਾਲਣ ਦਾ ਧੰਦਾ ਕਰਦਾ ਹੈ ਅਤੇ ਰੋਜ਼ਾਨਾ ਖੇਤਾਂ ਵਿੱਚ ਜਾ ਕੇ ਬੱਕਰੀਆਂ ਚਰਾਉਂਦਾ ਸੀ। ਜਾਣਕਾਰੀ ਅਨੁਸਾਰ ਦਮਨਜੀਤ ਨੇ 7 ਫਰਵਰੀ ਨੂੰ ਆਪਣੀਆਂ ਬੱਕਰੀਆਂ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਨੂੰ ਚਰਾਉਣ ਲਈ ਦਿੱਤੀਆਂ ਸਨ ਕਿਉਂਕਿ ਉਸ ਨੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਜਾਣਾ ਸੀ। ਸ਼ਾਮ ਨੂੰ ਜਦੋਂ ਬੂਟਾ ਸਿੰਘ ਬੱਕਰੀਆਂ ਚਰਾਉਣ ਤੋਂ ਬਾਅਦ ਵਾਪਸ ਆਇਆ ਤਾਂ ਦਮਨਜੀਤ ਸਿੰਘ ਨੇ ਦੇਖਿਆ ਕਿ ਉਸ ਦੀ ਇੱਕ ਬੱਕਰੀ ਗਾਇਬ ਸੀ।
ਇਹ ਵੀ ਪੜ੍ਹੋ : consumer court judge suicide: ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਗੁਰਪਾਲ ਸਿੰਘ ਨੇ ਕੀਤੀ ਖੁਦਕੁਸ਼ੀ
ਬੱਕਰੀ ਦੇ ਲਾਪਤਾ ਹੋਣ ਪਿੱਛੇ ਬਹਿਸ : ਇਸ ਉਤੇ ਉਹ ਆਪਣੇ ਪੁੱਤਰ ਹੰਸਾ ਸਿੰਘ ਅਤੇ ਬੂਟਾ ਸਿੰਘ ਨਾਲ ਬੱਕਰੀ ਲੱਭਣ ਲਈ ਨਿਕਲ ਪਿਆ। ਨਰੰਗ ਸਿੰਘ ਵੀ ਪਿੰਡ ਵਿੱਚ ਬੱਕਰੀ ਪਾਲਣ ਦਾ ਕੰਮ ਕਰਦਾ ਹੈ। ਬੱਕਰੀ ਦੀ ਭਾਲ ਦੌਰਾਨ ਬੂਟਾ ਸਿੰਘ ਅਤੇ ਦਮਨਜੀਤ ਸਿੰਘ ਦੀ ਨਰੰਗ ਸਿੰਘ ਦੇ ਪਰਿਵਾਰ ਨਾਲ ਬਹਿਸ ਹੋ ਗਈ, ਜੋ ਜਲਦੀ ਹੀ ਹਿੰਸਕ ਝੜਪ ਵਿੱਚ ਬਦਲ ਗਈ। ਜਿਸ ਵਿੱਚ ਬੂਟਾ ਸਿੰਘ ਅਤੇ ਹੰਸਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਹਸਪਤਾਲ ਵਿਚ ਬੂਟਾ ਸਿੰਘ ਦੀ ਮੌਤ ਹੋ ਗਈ। ਬੂਟਾ ਸਿੰਘ ਦੀ ਮੌਤ ਨਾਲ ਪਿੰਡ ਦੇ ਦਲਿਤ ਭਾਈਚਾਰੇ ਵਿੱਚ ਰੋਸ ਹੈ। ਪੀੜਤ ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Dead body: ਰੇਲਵੇ ਟਰੈਕ ਨੇੜਿਓਂ ਮਿਲੀ ਲੜਕੀ ਦੀ ਲਾਸ਼, ਕਤਲ ਜਾਂ ਖੁਦਕੁਸ਼ੀ ਦਾ ਹੈ ਮਾਮਲਾ, ਉਲਝਣ ਵਿੱਚ ਪੁਲਿਸ
ਪੁਲਿਸ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ : ਦੂਜੇ ਪਾਸੇ ਸੰਗਰੂਰ ਦੇ ਐੱਸਪੀ ਪਲਵਿੰਦਰ ਸਿੰਘ ਚੀਮਾ ਅਤੇ ਦਿੜ੍ਹਬਾ ਦੇ ਡੀਐੱਸਪੀ ਪ੍ਰਿਥਵੀ ਸਿੰਘ ਚਾਹਲ ਮੌਕੇ 'ਤੇ ਪਹੁੰਚੇ। ਉਨ੍ਹਾਂ ਧਰਨੇ 'ਤੇ ਬੈਠੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹਨ ਅਤੇ ਜਲਦ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਐੱਸਪੀ ਦੇ ਭਰੋਸੇ 'ਤੇ ਧਰਨਾਕਾਰੀਆਂ ਨੇ ਧਰਨਾ ਖਤਮ ਕੀਤਾ। ਜਸਵੀਰ ਕੌਰ ਪਤਨੀ ਬੂਟਾ ਸਿੰਘ ਦੇ ਬਿਆਨਾਂ 'ਤੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਛਾਜਲੀ ਦੀ ਪੁਲਿਸ ਨੇ ਨਰੰਗ ਸਿੰਘ ਪੁੱਤਰ ਮੱਘਰ ਸਿੰਘ ਸਮੇਤ ਕੁੱਲ 6 ਵਿਅਕਤੀਆਂ ਖਿਲਾਫ਼ ਧਾਰਾ ਕੇਸ ਦਰਜ ਕੀਤਾ ਗਿਆ।