ਅੰਮ੍ਰਿਤਸਰ: ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਅੰਮ੍ਰਿਤਸਰ 'ਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਦੇ ਦਿਨ ਸ਼ਰਧਾਲੂ ਮੰਦਰਾਂ ਵਿੱਚ ਭੋਲੇ ਬਾਬਾ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਅਤੇ ਉਨ੍ਹਾਂ ਵੱਲੋਂ ਸ਼ਿਵ ਭੋਲੇ ਨਾਥ ਦੀ ਪੂਜਾ ਅਰਚਨਾ ਵੀ ਕੀਤੀ ਜਾ ਰਹੀ ਹੈ।ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਸ਼ਰਧਾਲੂ ਵਰਤ ਵੀ ਰੱਖਦੇ ਹਨ। ਕਿਹਾ ਜਾਂਦਾ ਹੈ ਕਿ ਇਸ ਵਰਤ ਦੌਰਾਨ ਸ਼ਰਧਾਲੂ ਜੋ ਮਨੋਕਾਮਨਾ ਮੰਗਦਾ ਹੈ, ਸ਼ਿਵ ਭੋਲੇ ਬਾਬਾ ਜ਼ਰੂਰ ਪੂਰੀ ਕਰਦੇ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਿਵਾਲਾ ਬਾਗ ਭਾਈਆ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਦਿਨ ਭੋਲੇ ਬਾਬਾ ਦਾ ਵਿਆਹ ਮਾਤਾ ਪਾਰਵਤੀ ਨਾਲ ਹੋਇਆ ਸੀ। ਇਸ ਦਿਨ ਭੋਲੇ ਬਾਬਾ ਦੀ ਪੂਜਾ ਅਰਚਨਾ ਕਰਨ ਲਈ ਧਤੂਰਾ, ਭੰਗ, ਬੇਲ ਪਤਰ ਆਦਿ ਸ਼ਿਵ ਨੂੰ ਚੜ੍ਹਾਏ ਜਾਂਦੇ ਹਨ। ਇਸਦੇ ਨਾਲ ਹੀ,ਪੰਡਿਤ ਜੀ ਨੇ ਕਿਹਾ ਕਿ ਭਗਵਾਨ ਨੂੰ ਖੀਰ ਦਾ ਭੋਗ, ਲੌਂਗ, ਇਲਾਇਚੀ ਅਤੇ ਫਲ ਵੀ ਚੜ੍ਹਾਉਣੇ ਚਾਹੀਦੇ ਹਨ। ਇਸ ਦਿਨ ਦੇਸ਼-ਵਿਦੇਸ਼ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਹਨ ਅਤੇ ਭੋਲੇ ਬਾਬਾ ਦੇ ਪ੍ਰਸ਼ਾਦ ਵਿੱਚ ਭੰਗ ਦਾ ਪ੍ਰਸ਼ਾਦ ਮਿਲਦਾ ਹੈ।
ਇਸ ਦਿਨ ਲੋਕ ਭੰਗ ਦਾ ਪ੍ਰਸਾਦ ਪੀ ਕੇ ਭੋਲੇ ਬਾਬਾ ਦੀ ਮਸਤੀ ਵਿੱਚ ਨੱਚਦੇ-ਟੱਪਦੇ ਅਤੇ ਗਾਉਂਦੇ ਹਨ। ਇਸਦੇ ਨਾਲ ਹੀ, ਭੋਲੇ ਬਾਬਾ ਦੇ ਜੈਕਾਰੇ ਲਗਾਏ ਜਾਂਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਭੋਲੇ ਬਾਬਾ ਦੇ ਦਰਸ਼ਨ ਲਈ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ ਅਤੇ ਉਹ ਸ਼ਿਵਰਾਤਰੀ ਦਾ ਤਿਉਹਾਰ ਮਨਾ ਕੇ ਵਾਪਸ ਆਉਣਗੇ।
ਕਿਹਾ ਜਾਂਦਾ ਹੈ ਕਿ ਭੋਲੇ ਬਾਬਾ ਬਹੁਤ ਭੋਲੇ ਸਨ। ਉਨ੍ਹਾਂ ਕੋਲੋਂ ਜੋ ਵੀ ਕੋਈ ਵਰ ਮੰਗਦਾ ਸੀ, ਭੋਲੇ ਬਾਬਾ ਉਸਦੀ ਮਨੋਕਾਮਨਾ ਪੂਰੀ ਕਰ ਦਿੰਦੇ ਸੀ। ਅੱਜ ਦਾ ਦਿਨ ਕੁਆਰੀ ਕੁੜੀਆਂ ਪਾਰਵਤੀ ਮਾਤਾ ਦਾ ਵਰਤ ਰੱਖਦਿਆ ਹਨ ਤਾਂ ਜੋ ਉਨ੍ਹਾਂ ਨੂੰ ਚੰਗਾ ਪਤੀ ਮਿਲੇ। ਅੱਜ ਦੇ ਦਿਨ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਕਾਫੀ ਰੌਣਕਾਂ ਲੱਗੀਆਂ ਹਨ। ਪੰਡਿਤ ਜੀ ਨੇ ਦੱਸਿਆ ਕਿ 16 ਸੋਮਵਾਰ ਦੇ ਵਰਤ ਵੀ ਲੋਕ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਵਰਾਤਰੀ ਵਾਲੇ ਦਿਨ ਤੁਸੀਂ ਵਰਤ ਰੱਖ ਲਓ, ਜੋ 16 ਸੋਮਵਾਰ ਵਾਲੇ ਵਰਤ ਦੇ ਬਰਾਬਰ ਹੀ ਹਨ।
ਇਹ ਵੀ ਪੜ੍ਹੋ:-