ETV Bharat / state

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, 3 ਲੱਖ ਰੁਪਏ ਦਾ ਸੀ ਕਰਜ਼ਾ

author img

By

Published : Dec 17, 2019, 7:59 PM IST

ਲਹਿਰਾਗਾਗਾ ਦੇ ਪਿੰਡ ਛਾਜਲੀ ਦੇ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੇ ਸਿਰ 3 ਲੱਖ ਰੁਪਏ ਦਾ ਕਰਜ਼ਾ ਸੀ।

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਸੰਗਰੂਰ: ਲਹਿਰਾਗਾਗਾ ਦੇ ਕੋਲ ਦੀ ਲੰਘਦੀ ਘੱਗਰ ਬਰਾਂਚ ਨਹਿਰ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਲਾਸ਼ ਮਿਲਣ ਉਪਰੰਤ ਥਾਣਾ ਲਹਿਰਾਗਾਗਾ ਦੀ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਫੋਟੋ ਸ਼ੋਸ਼ਲ ਮੀਡੀਆ (ਵਟਸਐਪ) ਦੇ ਵੱਖ-ਵੱਖ ਗਰੁੱਪਾਂ ਵਿੱਚ ਪਾ ਦਿੱਤੀ ਗਈ ਹੈ। ਜਿਸ ਉਪਰੰਤ ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਹਰਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਜੋਗਾ ਸਿੰਘ ਵਾਸੀ ਰੋਜਾਪੱਤੀ ਪਿੰਡ ਛਾਜਲੀ ਵੱਜੋਂ ਹੋ ਗਈ ਹੈ।

ਵੇਖੋ ਵੀਡੀਓ

ਮ੍ਰਿਤਕ ਹਰਵਿੰਦਰ ਸਿੰਘ ਦੀ ਲਾਸ਼ ਲੈਣ ਲਈ ਲਹਿਰਾਗਾਗਾ ਵਿਖੇ ਪਹੁੰਚੇ ਉਸਦੇ ਪਿਤਾ ਜੋਗਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੇ ਪੁੱਤਰ ਸਿਰ 3 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਉਸਨੇ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਹੈ।

ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਉਸਦਾ ਪੁੱਤਰ ਕਰਜ਼ੇ ਕਰਕੇ ਕਈਂ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ। ਜੋ ਕਿ ਕੱਲ (ਐਤਵਾਰ) ਰਾਤ ਨੂੰ ਘਰ ਤੋਂ ਕਰੀਬ 10 ਵਜੇ ਆਪਣੇ ਖੇਤ ਅਵਾਰਾਂ ਪਸ਼ੂਆਂ ਦੀ ਰਾਖੀ ਲਈ ਜਾਣ ਲਈ ਆਖਕੇ ਗਿਆ ਸੀ। ਅੱਜ ਸਵੇਰੇ ਜਦੋਂ ਉਹ ਘਰ ਨਾ ਆਇਆ ਉਸ ਨੂੰ ਪਤਾ ਲੱਗਾ ਕਿ ਉਸਦੇ ਪੁੱਤਰ ਭਿੰਦੇ ਦੀ ਮ੍ਰਿਤਕ ਦੇਹ ਲਹਿਰਾਗਾਗਾ ਨੇੜਿਓਂ ਨਹਿਰ ਵਿੱਚੋਂ ਮਿਲੀ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੇਤਾ ਸੰਤ ਰਾਮ ਸਿੰਘ ਛਾਜਲੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਭਿੰਦੇ ਦੇ ਸਿਰ 3 ਲੱਖ ਰੁਪਏ ਦਾ ਕਰਜ਼ਾ ਸੀ। ਜਿਸਨੂੰ ਉਤਾਰਨ ਤੋਂ ਅਸਮਰਥ ਹੋਣ ਕਰਕੇ ਉਹ ਕਈਂ ਦਿਨਾਂ ਤੋਂ ਮਾਨਸਿਕ ਪਰੇਸ਼ਾਨੀ ਵਿੱਚ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆ ਉਸਨੇ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਘੱਗਰ ਬਰਾਂਚ ਨਹਿਰ ਵਿੱਚ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹੋਰ ਵੀ ਬਹੁਤ ਕਿਸਾਨ ਹਨ ਜਿਹੜੇ ਕਰਜ਼ੇ ਕਰਕੇ ਪਰੇਸ਼ਾਨੀ ਵਿੱਚ ਜੀਅ ਰਹੇ ਹਨ। ਉਨ੍ਹਾਂ ਸੂਬੇ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਰ ਤੋਂ ਮੰਗ ਕੀਤੀ ਹੈ ਕਿ ਉਹ ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦੇ ਸਿਰ ਚੜ੍ਹਿਆ ਹਰ ਪ੍ਰਕਾਰ ਦਾ ਕਰਜਾ ਮੁਆਫ ਕਰੇ ਅਤੇ ਮ੍ਰਿਤਕ ਭਿੰਦੇ ਦੇ ਸਿਰ ਚੜਿਆ ਕਰਜ਼ਾ ਮੁਆਫ ਕਰਨ ਦੇ ਨਾਲ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।

ਇਹ ਵੀ ਪੜੋ: ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਸੀਲਮਪੁਰ ਇਲਾਕੇ 'ਚ ਹੰਗਾਮਾ

ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਹਰਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਵਿੰਦਰ ਸਿੰਘ ਭਿੰਦਾ ਦੇ ਪਿਤਾ ਜੋਗਾ ਸਿੰਘ ਨਿਵਾਸੀ ਛਾਜਲੀ ਨੇ ਪੁਲਿਸ ਕੋਲ ਦੱਸਿਆ ਕਿ ਉਹ ਅਵਾਰਾ ਪਸ਼ੂਆਂ ਕਰਕੇ ਆਪਣੇ ਖੇਤ ਗੇੜਾ ਮਾਰਨ ਗਿਆ ਸੀ ਜੋ ਮੁੜਕੇ ਘਰ ਨਹੀਂ ਆਇਆ। ਹਰਵਿੰਦਰ ਭਿੰਦੇ ਦੀ ਕਿਸੇ ਨਾਲ ਨਾ ਕੋਈ ਦੁਸ਼ਮਣੀ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਹੈ। ਪੁਲਿਸ ਨੇ ਉਨ੍ਹਾਂ ਦੇ ਬਿਆਨ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਸਰਕਾਰੀ ਹਸਪਤਾਲ ਸੁਨਾਮ ਨੂੰ ਭੇਜ ਦਿੱਤੀ ਹੈ।

Intro:ਕਰਜੇ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਨੇ ਕੀਤੀ ਖੁਦਕੁਸ਼ੀ, ਲਾਸ਼ ਲਹਿਰਾਗਾਗਾ ਨੇੜਿਓਂ ਨਹਿਰ ਵਿੱਚੋਂ ਮਿਲੀBody:

ਕਰਜੇ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਨੇ ਕੀਤੀ ਖੁਦਕੁਸ਼ੀ, ਲਾਸ਼ ਲਹਿਰਾਗਾਗਾ ਨੇੜਿਓਂ ਨਹਿਰ ਵਿੱਚੋਂ ਮਿਲੀ

ਮ੍ਰਿਤਕ ਸਿਰ ਚੜ੍ਹੇ ਕਰਜ਼ ਕਰਕੇ ਸੀ ਕਈਂ ਦਿਨਾਂ ਤੋਂ ਪਰੇਸ਼ਾਨ : ਮ੍ਰਿਤਕ ਦਾ ਪਿਤਾ *

ਸਰਕਾਰ ਖੁਦਕੁਸ਼ੀਆਂ ਨੂੰ ਰੋਕਣ ਲਈ ਕਰੇ ਕਿਸਾਨੀ ਕਰਜੇ ਮੁਆਫ : ਕਿਸਾਨ ਨੇਤਾ

ਲਹਿਰਾਗਾਗਾ ਸ਼ਹਿਰ ਦੇ ਕੋਲ ਦੀ ਲੰਘਦੀ ਘੱਗਰ ਬਰਾਂਚ ਨਹਿਰ ਵਿੱਚੋ ਇੱਕ ਅਗਿਆਤ ਵਿਅਕਤੀ ਦੀ ਲਾਸ਼ ਮਿਲੀ। ਲਾਸ਼ ਮਿਲਣ ਉਪਰੰਤ ਥਾਣਾ ਲਹਿਰਾਗਾਗਾ ਦੀ ਪੁਲਸ ਵੱਲੋਂ ਮ੍ਰਿਤਕ ਵਿਅਕਤੀ ਦੀ ਫੋਟੋ ਸ਼ੋਸ਼ਲਮੀਡੀਏ (ਵਟਸਐਪ) ਦੇ ਵੱਖ ਵੱਖ ਗਰੁੱਪਾਂ ਵਿੱਚ ਪਾ ਦਿੱਤੀ ਗਈ ਹੈ। ਜਿਸ ਉਪਰੰਤ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਹਰਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਜੋਗਾ ਸਿੰਘ ਵਾਸੀ ਰੋਜਾਪੱਤੀ ਪਿੰਡ ਛਾਜ਼ਲੀ ਵੱਜੋ ਹੋ ਗਈ ਹੈ। 
ਮ੍ਰਿਤਕ ਹਰਵਿੰਦਰ ਸਿੰਘ ਦੀ ਲਾਸ਼ ਲੈਣ ਲਈ ਲਹਿਰਗਾਗਾ ਵਿਖੇ ਪਹੁੰਚੇ ਉਸਦੇ ਪਿਤਾ ਜੋਗਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੇ ਪੁੱਤਰ ਸਿਰ 3 ਲੱਖ ਰੁਪਏ ਦਾ ਕਰਜਾ ਸੀ। ਕਰਜੇ ਤੋਂ ਛੁਟਕਾਰਾ ਪਾਉਣ ਲਈ ਉਸਨੇ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਮੇਰਾ ਪੁੱਤਰ ਕਰਜੇ ਕਰਕੇ ਕਈਂ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ। ਜੋ ਕਿ ਕੱਲ (ਐਤਵਾਰ) ਲੰਘੀ ਰਾਤ ਨੂੰ ਘਰ ਤੋਂ ਕਰੀਬ 10 ਵਜੇ ਆਪਣੇ ਖੇਤ ਅਵਾਰਾ ਪਸ਼ੂਆਂ ਦੀ ਰਾਖੀ ਲਈ ਜਾਣ ਲਈ ਆਖਕੇ ਗਿਆ ਸੀ। ਅੱਜ ਸਵੇਰੇ ਜਦੋਂ ਉਹ ਘਰ ਨਾ ਆਇਆ ਮੈਨੂੰ ਪਤਾ ਲੱਗਾ ਕਿ ਉਸਦੇ ਪੁੱਤਰ ਭਿੰਦੇ ਦੀ ਮ੍ਰਿਤਕ ਦੇਹ ਲਹਿਰਾਗਾਗਾ ਨੇੜਿਓਂ ਨਹਿਰ ਵਿੱਚੋਂ ਮਿਲੀ ਹੈ। 
ਬਾਇਟ :- ਜੋਗਾ ਸਿੰਘ ( ਮ੍ਰਿਤਕ ਹਰਵਿੰਦਰ ਸਿੰਘ ਦਾ ਪਿਤਾ ) 
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੇਤਾ ਸੰਤ ਰਾਮ ਸਿੰਘ ਛਾਜ਼ਲੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਭਿੰਦੇ ਦੇ ਸਿਰ 3 ਲੱਖ ਰੁਪਏ ਦਾ ਕਰਜ਼ ਸੀ। ਜਿਸਨੂੰ ਉਤਾਰਨ ਤੋਂ ਅਸਮਰਥ ਹੋਣ ਕਰਕੇ ਉਹ ਕਈਂ ਦਿਨਾਂ ਤੋਂ ਮਾਨਸਿਕ ਪਰੇਸ਼ਾਨੀ ਵਿੱਚ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆ ਉਸਨੇ ਕਰਜੇ ਤੋਂ ਛੁਟਕਾਰਾ ਪਾਉਣ ਲਈ ਘੱਗਰ ਬਰਾਂਚ ਨਹਿਰ ਵਿੱਚ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹੋਰ ਵੀ ਬਹੁਤ ਅਜਿਹੇ ਕਿਸਾਨ ਹਨ ਜਿਹੜੇ ਕਰਜੇ ਕਰਕੇ ਪਰੇਸ਼ਾਨੀ ਵਿੱਚ ਜੀਅ ਰਹੇ ਹਨ। ਉਨ੍ਹਾਂ ਸੂਬੇ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਰਾ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦੇ ਸਿਰ ਚੜ੍ਹਿਆ ਹਰ ਪ੍ਰਕਾਰ ਦਾ ਕਰਜਾ ਮੁਆਫ ਕਰੇ ਅਤੇ ਮ੍ਰਿਤਕ ਭਿੰਦੇ ਦੇ ਸਿਰ ਚੜ੍ਆ ਕਰਜਾ ਮੁਆਫ ਕਰਨ ਦੇ ਨਾਲ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। 

ਬਾਇਟ :- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੇਤਾ ਸੰਤ ਰਾਮ ਸਿੰਘ ਛਾਜ਼ਲੀ

ਥਾਣਾ ਛਾਜਲੀ ਦੇ  ਸਹਾਇਕ ਥਾਣੇਦਾਰ ਹਰਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਵਿੰਦਰ ਸਿੰਘ ਭਿੰਦਾ ਦੇ ਪਿਤਾ ਜੋਗਾ ਸਿੰਘ ਨਿਵਾਸੀ ਛਾਜਲੀ ਨੇ ਪੁਲਸ ਕੋਲ ਦੱਸਿਆ ਕਿ ਉਹ ਅਵਾਰਾ ਪਸ਼ੂਆਂ ਕਰਕੇ ਆਪਣਏ ਖੇਤ ਗੇੜ ਮਾਰਨ ਗਿਆ ਸੀ ਜੋ ਮੁੜਕੇ ਘਰ ਨਹੀਂ ਆਇਆ। ਹਰਵਿੰਦਰ ਬਿੰਦੇ ਦੀ ਕਿਸੇ ਨਾਲ ਕੋਈ ਨਾ ਦੁਸ਼ਮਣਈ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ ਝਗਹੜਾ ਹੋਇਆ ਹੈ। ਪੁਲਸ ਨੇ ਉਨ੍ਹਾਂ ਦੇ ਬਿਆਨ ਦੇ ਅਧਾਰ ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਸਰਕਾਰੀ ਹਸਪਤਾਲ ਸੁਨਾਮ ਨੂੰ ਭੇਜ਼ ਦਿੱਤਾ ਹੈ।
ਬਾਇਟ :-  ਸਹਾਇਕ ਥਾਣੇਦਾਰ ਹਰਜੋਗਿੰਦਰ ਸਿੰਘConclusion:ਮ੍ਰਿਤਕ ਸਿਰ ਚੜ੍ਹੇ ਕਰਜ਼ ਕਰਕੇ ਸੀ ਕਈਂ ਦਿਨਾਂ ਤੋਂ ਪਰੇਸ਼ਾਨ : ਮ੍ਰਿਤਕ ਦਾ ਪਿਤਾ *
ETV Bharat Logo

Copyright © 2024 Ushodaya Enterprises Pvt. Ltd., All Rights Reserved.