ETV Bharat / state

ਨਰਕ ਨਾਲੋਂ ਭੈੜੀ ਜ਼ਿੰਦਗੀ ਜਿਉਣ ਨੂੰ ਮਜਬੂਰ ਸੰਗਰੂਰ ਵਾਸੀ - vijayinder singla news

ਸੰਗਰੂਰ ਦੇ ਵਿਧਾਇਕ ਤੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਹਲਕੇ ਦੇ ਵਾਰਡ ਨੰਬਰ 24 ਦੀ ਗੱਲ ਕਰੀਏ ਤਾਂ ਸੀਵਰੇਜ ਦੀ ਸੱਮਸਿਆ ਨਾਲ ਲੋਕਾਂ ਨੂੰ ਰੋਜ ਨਜਿੱਠਣਾ ਪੈ ਰਿਹਾ ਹੈ। ਲੋਕ ਨਰਕ ਨਾਲੋਂ ਭੈੜੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ।

ਨਰਕ ਨਾਲੋਂ ਭੈੜੀ ਜ਼ਿੰਦਗੀ ਜਿਉਣ ਨੂੰ ਮਜਬੂਰ ਸੰਗਰੂਰ ਵਾਸੀ

author img

By

Published : Jul 19, 2020, 12:31 PM IST

ਸੰਗਰੂਰ: ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣੇ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਤੋਂ ਬਾਅਦ ਵੀ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਹੈ। ਫਿਰ ਚਾਹੇ ਉਹ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਹੋਵੇ ਚਾਹੇ ਮੋਬਾਈਲ ਫੋਨ ਦੇਣ ਦਾ ਦਾਅਵਾ ਉਨ੍ਹਾਂ ਦੇ ਸਾਰੇ ਵਾਅਦੇ ਤੇ ਦਾਅਵੇ ਝੂਠ ਸਾਬਿਤ ਹੁੰਦੇ ਹੋਏ ਜਾਪ ਰਹੇ ਹਨ।

ਨਰਕ ਨਾਲੋਂ ਭੈੜੀ ਜ਼ਿੰਦਗੀ ਜਿਉਣ ਨੂੰ ਮਜਬੂਰ ਸੰਗਰੂਰ ਵਾਸੀ

ਸੰਗਰੂਰ ਦੇ ਵਿਧਾਇਕ ਤੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਹਲਕੇ ਦੇ ਵਾਰਡ ਨੰਬਰ 24 ਦੀ ਗੱਲ ਕਰੀਏ ਤਾਂ ਸੀਵਰੇਜ ਦੀ ਸੱਮਸਿਆ ਨਾਲ ਲੋਕਾਂ ਨੂੰ ਰੋਜ਼ ਨਜਿੱਠਣਾ ਪੈ ਰਿਹਾ ਹੈ। ਲੋਕ ਨਰਕ ਨਾਲੋਂ ਬੱਤਰ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਲੈਣ ਵੇਲੇ ਤਾਂ ਇਹ ਰਾਜਨੇਤਾ ਕੋਈ ਜਾਤ ਧਰਮ ਨਹੀਂ ਵੇਖਦੇ ਪਰ ਜਦੋਂ ਕੰਮ ਕਰਵਾਉਣਾ ਹੋਵੇ ਤਾਂ ਉਹ ਛੋਟੀ ਜਾਤ ਵਾਲਿਆਂ ਨਾਲ ਵਿਤਕਰਾ ਕਰਦੇ ਹਨ।

ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਪੌਸ਼ ਇਲਾਕਿਆਂ 'ਚ ਸੀਵਰੇਜ ਦਾ ਕੰਮ ਹੋ ਚੁੱਕਾ ਹੈ ਪਰ ਜਦੋਂ ਪ੍ਰਸ਼ਾਸਨ ਨੂੰ ਅਸੀਂ ਆਪਣੇ ਇਲਾਕੇ 'ਚ ਸੀਵਰੇਜ ਦਾ ਕੰਮ ਕਰਨ ਦੀ ਬੇਨਤੀ ਕਰਦੇ ਹਾਂ ਤਾਂ ਉਹ ਅੱਜ ਜਾਂ ਕੱਲ ਕਹਿ ਕੇ ਟਾਲ ਦਿੰਦੇ ਹਨ।

ਸਥਾਨਕ ਲੋਕਾਂ ਨੇ ਦੱਸਿਆ ਕਿ 2016 'ਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਸ਼ਹਿਰ 'ਚ ਸੀਵਰੇਜ ਪਾਉਣ ਦਾ ਕੰਮ ਉਨ੍ਹਾਂ ਦੀ ਰਾਮਨਗਰ ਬਸਤੀ ਤੋਂ ਹੀ ਹੋਇਆ ਸੀ ਪਰ ਫਿਰ ਜਾਣਬੁੱਝ ਕੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੀ ਹੈ ਕਿ ਜੇ ਉਨ੍ਹਾਂ ਸੀਵਰੇਜ ਦੀ ਸਮੱਸਿਆ ਨੂੰ ਜਲਦ ਨਹੀਂ ਸੁਲਝਾਇਆ ਤਾਂ ਉਹ ਸੰਘਰਸ਼ ਕਰਨ ਨੂੰ ਮਜਬੂਰ ਹੋ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.