ETV Bharat / state

ਸਰਕਾਰ ਵੱਲੋਂ ਪ੍ਰਤੀ ਏਕੜ 2500 ਰੁਪਏ ਦੇ ਮੁਆਵਜ਼ੇ 'ਤੇ ਕਿਸਾਨਾਂ ਨੇ ਚੁੱਕੇ ਸਵਾਲ - ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ

ਸਰਕਾਰ ਨੇ ਝੋਨੇ ਦੀ ਪਰਾਲੀ ਨਾ ਸਾੜਣ ਲਈ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਕਿਸਾਨ ਜ਼ਮੀਨ ਠੇਕੇ ਉੱਤੇ ਲੈ ਕੇ ਕਿਸਾਨੀ ਕਰ ਰਹੇ ਹਨ ਉਨ੍ਹਾਂ ਨੂੰ ਇਸ ਸਕੀਮ ਦਾ ਫਾਇਦਾ ਨਹੀਂ ਮਿਲ ਸਕੇਗਾ।

ਫ਼ੋਟੋ
author img

By

Published : Nov 15, 2019, 7:40 PM IST

ਸੰਗਰੂਰ: ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨਾ ਸਾੜਣ ਲਈ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਉਨ੍ਹਾਂ ਨੂੰ ਮੁਆਵਜ਼ੇ ਦੇ ਤੌਰ 'ਤੇ 2500 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਜੋ ਕਿ ਪਹਿਲਾ 100 ਰੁਪਏ ਕੁਵਿੰਟਲ ਸੀ ਅਤੇ ਇਹ ਇੱਕ ਸ਼ਲਾਘਾਯੋਗ ਕਦਮ ਹੈ। ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਜੋ ਕਿਸਾਨ ਜ਼ਮੀਨ ਠੇਕੇ ਉੱਤੇ ਲੈ ਕੇ ਕਿਸਾਨੀ ਕਰ ਰਹੇ ਹਨ ਉਨ੍ਹਾਂ ਨੂੰ ਇਸ ਸਕੀਮ ਦਾ ਫਾਇਦਾ ਨਹੀਂ ਮਿਲ ਸਕੇਗਾ।

ਵੇਖੋ ਵੀਡੀਓ

ਕਾਹਨ ਸਿੰਘ ਪੰਨੂ ਨੇ ਕਿਸਾਨਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਕਿਸਾਨ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਆਪਣਾ ਫਰਜ਼ ਨਿਭਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਮਿਲ ਸਕੇ ਉਸ ਦੇ ਲਈ ਫਾਰਮ ਪੰਚਾਇਤਾਂ ਦੇ ਕੋਲ ਭੇਜ ਦਿਤੇ ਗਏ ਹਨ ਅਤੇ ਇਹ ਫਾਰਮ ਕਿਸਾਨ 30 ਨਵੰਬਰ ਤੱਕ ਭਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਫਾਰਮ ਦੇ ਨਾਲ ਉਨ੍ਹਾਂ ਨੂੰ ਇਹ ਘੋਸ਼ਣਾ ਪੱਤਰ ਵੀ ਲਾਉਣਾ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸਾਰੀ ਪੜਤਾਲ ਪੰਚਾਇਤ ਸਤਰ 'ਤੇ ਹੋਣ ਤੋਂ ਬਾਅਦ ਕੋ-ਅਪ੍ਰੇਟਿਵ ਸੋਸਾਇਟੀ ਦੇ ਜ਼ਰੀਏ ਵਿਭਾਗ ਦੀ ਆਨਲਾਈਨ ਸਾਈਟ ਦੇ ਉੱਤੇ ਇਸ ਨੂੰ ਅਪਲੋਡ ਕਰਨਾ ਹੋਵੇਗਾ ਜਿਸ ਤੋਂ ਬਾਅਦ ਕਿਸਾਨ ਦੇ ਖਾਤੇ ਵਿੱਚ 4-5 ਦਿਨਾਂ ਦੇ ਵਿੱਚ ਹੀ ਪੈਸੇ ਖਾਤੇ ਦੇ ਵਿੱਚ ਆ ਜਾਣਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਜੋ ਕਿਸਾਨ ਜ਼ਮੀਨ ਠੇਕੇ ਉੱਤੇ ਲੈ ਕੇ ਕਿਸਾਨੀ ਕਰ ਰਹੇ ਹਨ ਉਨ੍ਹਾਂ ਨੂੰ ਇਸ ਸਕੀਮ ਦਾ ਫਾਇਦਾ ਨਹੀਂ ਮਿਲ ਸਕੇਗਾ। ਇਸ ਦੇ ਨਾਲ ਹੀ ਕੁਝ ਕਿਸਾਨਾਂ ਨੇ ਦੱਸਿਆ ਕਿ ਸਿਰਫ਼ 5 ਏਕੜ ਜਮੀਨ ਤੱਕ ਦੇ ਕਿਸਾਨ ਹੀ ਇਸ ਦਾ ਫਾਇਦਾ ਲੈ ਸਕਦੇ ਹਨ, ਪਰ ਜੋ ਇਸ ਤੋਂ ਵੱਧ ਦੀ ਜ਼ਮੀਨ ਦੇ ਮਾਲਿਕ ਕਿਸਾਨੀ ਕਰ ਰਹੇ ਹਨ ਉਨ੍ਹਾਂ ਲਈ ਇਹ ਸਕੀਮ ਨਹੀਂ ਹੈ, ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਜੋ ਪਾਬੰਧੀਆਂ ਹਨ ਉਨ੍ਹਾਂ ਨੂੰ ਹਟਾਇਆ ਜਾਵੇ ਤਾਂ ਜੋ ਹਰ ਕਿਸਾਨ ਨੂੰ ਇਸ ਦਾ ਫਾਇਦਾ ਮਿਲ ਸਕੇ।

Intro:ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਇ ਓਹਨਾ ਨੂੰ ਡਾਵਾਂਗੇ ੨੬੦੦ ਰੁਪਏ ਕਿਲਾ ਦਾ ਮੁਆਵਜਾ-ਕਾਹਨ ਸਿੰਘ ਪੰਨੂ,ਪਰ ਕਿਸਾਨਾਂ ਨੇ ਇਸ ਮੁਆਵਜੇ ਤੇ ਵੀ ਦੱਸੇ ਆਪਣੇ ਦੁੱਖ.Body:
VO : ਕਿਸਾਨੀ ਵਿਬਾਘ ਦੇ ਸੇਕ੍ਰੇਟਰੀ ਕਾਹਨ ਸਿੰਘ ਪੰਨੂ ਨੇ ਮੀਡਿਆ ਨੂੰ ਦੱਸਦੇ ਕਿਹਾ ਕਿ ਜੋ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਗਾਯੀ ਹੈ ਓਹਨਾ ਨੂੰ ਮੁਆਵਜੇ ਦੇ ਤੌਰ ਤੇ ੨੬੦੦ ਰੁਪਏ ਕਿਲਾ ਦਿੱਤਾ ਜਾਵੇਗਾ ਜੋ ਕਿ ਪਹਿਲਾ ੧੦੦ ਰੁਪਏ ਕੁਐਂਟਲ ਸੀ ਅਤੇ ਇਹ ਇਕ ਸ਼ਲਾਂਘਾ ਹੈ ਓਹਨਾ ਕਿਸਾਨਾਂ ਦੀ ਜਿਨ੍ਹਾਂ ਨੇ ਵਾਤਾਵਰਨ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਨਾ ਲਾ ਆਪਣਾ ਫਰਜ ਨਿਭਾ ਰਹੇ ਹਨ.ਓਹਨਾ ਦੱਸਿਆ ਕਿ ਕਿਸਾਨਾਂ ਨੂੰ ਇਸਦਾ ਮੁਆਵਜੇ ਮਿਲ ਸਕੇ ਉਸਦੇ ਲਈ ਫਾਰਮ ਪੰਚਾਇਤਾਂ ਦੇ ਕੋਲ ਭੇਜ ਦਿਤੇ ਗਏ ਹਨ ਅਤੇ ਇਹ ਫਾਰਮ ਕਿਸਾਨ ੩੦ ਨਵੰਬਰ ਤਕ ਭਰ ਸਕਦੇ ਹਨ ਅਤੇ ਨਾਲ ਓਹਨਾ ਨੇ ਇਹ ਘੋਸ਼ਣਾ ਪੱਤਰ ਵੀ ਲਾਉਣਾ ਹੋਵੇਗਾ ਕਿ ਓਹਨਾ ਨੇ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ,ਓਹਨਾ ਦੱਸਿਆ ਕਿ ਇਸਦੀ ਸਾਰੀ ਪੜਤਾਲ ਪੰਚਾਇਤ ਸਤਰ ਤੇ ਹੋਣ ਤੋਂ ਬਾਅਦ ਕੋ-ਅਪ੍ਰੇਟਿਵ ਸੋਸਾਇਟੀ ਦੇ ਜਰੀਏ ਵਿਬਾਘ ਦੀ ਆਨਲਾਈਨ ਸਾਈਟ ਦੇ ਉਪਰ ਇਸਨੂੰ ਅਪਲੋਡ ਕਰਨਾ ਹੋਵੇਗਾ ਜਿਸਤੋ ਬਾਅਦ ਕਿਸਾਨ ਦੇ ਖਾਤੇ ਦੇ ਵਿਚ ੪-੫ ਦੀਨਾ ਦੇ ਵਿਚ ਹੀ ਪੈਸੇ ਉਸਦੇ ਖਾਤੇ ਦੇ ਵਿਚ ਆ ਜਾਣਗੇ.
BYTE : ਕਾਹਨ ਸਿੰਘ ਪੰਨੂ ਸੇਕ੍ਰੇਟਰੀ ਕਿਸਾਨੀ ਵਿਬਾਘ
VO : ਓਥੇ ਹੀ ਕਿਸਾਨਾਂ ਨੇ ਇਸਦੀ ਤਾਰੀਫ ਤਾ ਕੀਤੀ ਪਰ ਓਹਨਾ ਨੇ ਨਾਲ ਹੀ ਇਸਦਾ ਲਾਹਾ ਓਹਨਾ ਤਕ ਨਾ ਪੋਹੰਚਦਾ ਦੱਸਿਆ,ਕਿਸਾਨਾਂ ਨਾਲ ਗੱਲ ਕਰਨ ਤੇ ਓਹਨਾ ਦੱਸਿਆ ਕਿ ਜੋ ਕਿਸਾਨ ਠੇਕੇ ਦੇ ਉੱਤੇ ਲੈਕੇ ਕਿਸਾਨੀ ਕਰ ਰਹੇ ਹਨ ਓਹਨਾ ਲਈ ਇਹ ਸਕੀਮ ਨਹੀਂ ਹੈ ਅਤੇ ਇਸਦੇ ਨਾਲ ਹੀ ਕੁਝ ਕਿਸਾਨਾਂ ਨੇ ਦੱਸਿਆ ਕਿ ਸਿਰਫ ੫ ਏਕੜ ਤਕ ਦੇ ਕਿਸਾਨ ਹੀ ਇਸਦਾ ਫਾਇਦਾ ਲੈ ਸਕਦੇ ਹਨ ਪਰ ਜੋ ਇਸਤੋਂ ਉਪਰ ਦੀ ਜਮੀਨ ਦੇ ਮਲਿਕ ਕਿਸਾਨੀ ਕਰ ਰਹੇ ਹਨ ਓਹਨਾ ਲਈ ਇਹ ਸਕੀਮ ਨਹੀਂ ਹੈ,ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਜੋ ਪਾਬੰਧੀਆਂ ਹਨ ਓਹਨਾ ਨੂੰ ਹਟਾਇਆ ਜਾਵੇ ਤਾਂਜੋ ਹਰ ਕਿਸਾਨ ਨੂੰ ਇਸਦਾ ਫਾਇਦਾ ਮਿਲ ਸਕੇ.
BYTE : ਕਿਸਾਨ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.