ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਪਿੰਡ ਚੱਠਾ ਨਨਹੇੜਾ ਵਿਖੇ ਸੜਕ ਹਾਦਸਾ ਵਾਪਰ ਗਿਆ ਜਿਥੇ ਇਕ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਜਾਣਕਰੀ ਮੁਤਾਬਿਕ ਜਿਸ ਵੇਲੇ ਦੋ ਵਿਅਕਤੀ ਸਵੇਰੇ ਤਿਆਰ ਹੋ ਕੰਮ 'ਤੇ ਜਾਣ ਲਈ ਘਰੋਂ ਨਿਕਲੇ ਤਾਂ ਸਾਹਮਣੇ ਤੋਂ ਗ਼ਲਤ ਦਿਸ਼ਾ ਵਿਚ ਆ ਰਹੇ ਵਾਹਨ ਨਾਲ ਭਿਆਨਕ ਟੱਕਰ ਹੋ ਗਈ। ਜਿਸ ਵਿਚ ਇਕ ਵਿਅਕਤੀ ਨਿਰਮਲ ਸਿੰਘ ਮੌਤ ਹੋ ਗਈ ਅਤੇ ਦੂਸਰੇ ਵਿਅਕਤੀ ਜਿਸ ਦਾ ਨਾਮ ਸਤਪਾਲ ਸਿੰਘ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਕਿਉਂਕਿ ਉਸ ਦੀ ਹਾਲਤ ਬਹੁਤ ਗੰਭੀਰ ਸੀ।
ਪਟਿਆਲਾ ਰਜਿੰਦਰਾ ਹਸਪਤਾਲ : ਇਹ ਦੋਵੇਂ ਵਿਅਕਤੀ ਆਪਣੇ ਕੰਮ 'ਤੇ ਸਲਾਹਵਾਂ ਜਾ ਰਹੇ ਸਨ ਜਦੋਂ ਇਹ ਦੋਨਾਂ ਵਿਅਕਤੀਆਂ ਦੇ ਨਾਲ ਇਹ ਹਾਦਸਾ ਹੋਇਆ ਦੂਸਰੇ ਪਾਸੇ ਉਸ ਦੇ ਪਿੰਡ ਵਾਸੀ ਚੰਦ ਸਿੰਘ ਚੱਠਾ ਨੇ ਦੱਸਿਆ ਕਿ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਨਿਰਮਲ ਸਿੰਘ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਅਤੇ ਬਲਜੀਤ ਸਿੰਘ ਨੂੰ ਬਚਾਉਣ ਦੇ ਲਈ ਅਸੀਂ ਉਸ ਨੂੰ ਸਲਾਮ ਦੇ ਹਸਪਤਾਲ ਵਿੱਚ ਲੈ ਕੇ ਗਏ। ਉਸ ਦੀ ਹਾਲਤ ਨਾਜ਼ੁਕ ਦੇਖ ਸੁਨਾਮ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ ਤਾਂ ਉਸ ਦਾ ਵਧੀਆ ਇਲਾਜ ਹੋ ਸਕੇ। ਉਥੇ ਹੀ ਪਿੰਡ ਵਾਸੀ ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਖੜਕੇ ਦੀ ਆਵਾਜ਼ ਸੁਣੀ ਤਾਂ ਭੱਜ ਕੇ ਗਏ ਤਾਂ ਦੇਖਿਆ ਕਿ ਦੋਨੇ ਵਿਅਕਤੀਆਂ ਦਾ ਐਕਸੀਡੈਂਟ ਬੁਰੀ ਤਰ੍ਹਾਂ ਨਾਲ ਹੋਇਆ ਹੋਇਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਇੱਕ ਹੋਰ ਸਾਥੀ ਜੋਗਾ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ! ਅਹਿਮ ਖ਼ੁਲਾਸੇ ਹੋਣ ਦੀ ਉਮੀਦ
ਲੋਕ ਤੇਜ਼ ਗੱਡੀਆਂ ਚਲਾਉਂਦੇ: ਜਿਸ ਵਿਚ ਇਕ ਵਿਅਕਤੀ ਮੌਕੇ 'ਤੇ ਦਮ ਤੋੜ ਦਿੱਤਾ ਸੀ ਅਤੇ ਦੂਸਰਾ ਵਿਅਕਤੀ ਦੇ ਸਾਹ ਚੱਲ ਰਹੇ ਸਨ ਜਿਸ ਨੂੰ ਅਸੀਂ ਹਸਪਤਾਲ ਵਿਚ ਭਰਤੀ ਕਰਵਾਇਆ ਲੋਕਾਂ ਵੱਲੋਂ ਵੀ ਤੇਜ਼ ਗੱਡੀਆਂ ਚਲਾਈਆਂ ਜਾਂਦੀਆਂ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਨਾ ਪੈ ਜਾਂਦਾ ਹੈ ਲੋਕ ਤੇਜ਼ ਗੱਡੀਆਂ ਚਲਾਉਂਦੇ ਹਨ ਜਿਸ ਨਾਲ ਉਹ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਪੂਰੀ ਸਾਵਧਾਨੀ ਦੇ ਨਾਲ ਅਤੇ ਤੇਜ਼ ਰਫ਼ਤਾਰ ਨਾ ਕਰ ਸਹੀ ਤਰੀਕੇ ਨਾਲ ਗੱਡੀਆਂ ਚਲਾਉਣ ਦਾ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।