ਸੰਗਰੂਰ: ਭਾਰਤ ਦੀ ਕੇਂਦਰ ਸਰਕਾਰ ਵੱਲੋ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤਾ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿਚ ਅੱਜ ਅਹਿਮਦਗੜ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰੋਸ ਮਾਰਚ ਕੱਢਿਆ ਗਿਆ।
ਪਿਛਲੇ ਦਿਨੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਤੇ ਰਾਜ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆਂ, ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਦੇਸ਼ ਦੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਹ ਬਿੱਲ ਮਨਜ਼ੂਰ ਨਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਿੱਲ ਕਿਸੇ ਇਕ ਧਰਮ ਦੇ ਲੋਕਾਂ ਨੂੰ ਟਾਰਗੇਟ ਕਰਕੇ ਬਣਾਇਆਂ ਗਿਆ ਹੈ।
ਇਸ ਦਾ ਵਿਰੋਧ ਸਾਰੇ ਦੇਸ਼ ਦੇ ਮੁਸਲਿਮ ਲੋਕ ਬੜੇ ਜ਼ੋਰ-ਸ਼ੋਰ ਨਾਲ ਕਰ ਰਹੇ ਹਨ ਇਸੇ ਤਰ੍ਹਾਂ ਅੱਜ ਅਹਿਮਦਗੜ ਵਿਚ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕਠੇ ਹੋ ਕੇ ਰੋਸ ਮਾਰਚ ਕੱਢਿਆਂ ਭਾਵੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾ ਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਇਸ ਕਾਨੂੰਨ ਲਾਗੂ ਨਹੀ ਹੋਵੇਗਾ ਪਰ ਮੁਸਲਿਮ ਭਾਈਚਾਰੇ ਦੇ ਲੋਕਾਂ ਵਿਚ ਇਸ ਬਿੱਲ ਦੇ ਪ੍ਰਤੀ ਬਹੁਤ ਜਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜੋ: 16 ਦਸੰਬਰ ਨੂੰ ਦੇਸ਼ ਨੂੰ ਹੋਇਆ ਸੀ ਮਾਨ ਤੇ ਇਸ ਦਿਨ ਹੀ ਦੇਸ਼ ਹੋਇਆ ਸੀ ਸ਼ਰਮਸਾਰ
ਪੁਲਿਸ ਵੱਲੋਂ ਬਹੁਤ ਹੀ ਸਖ਼ਤ ਪ੍ਰਬੰਧ ਅਹਿਮਦਗੜ ਦੇ ਸਾਰੇ ਬਜ਼ਾਰਾਂ ਵਿਚ ਕੀਤੇ ਹੋਏ ਸਨ, ਹਜ਼ਾਰਾਂ ਲੋਕਾਂ ਨੇ ਇਕਠੇ ਹੋ ਕੇ ਇਸ ਬਿੱਲ ਦਾ ਵਿਰੋਧ ਕੀਤਾ ਤੇ ਕੁਝ ਨੇ ਤਾਂ ਇਸ ਬਿੱਲ ਦੇ ਵਿਰੋਧ ਵਿਚ ਮਾਨਯੋਗ ਸੁਪਰੀਮ ਕੋਰਟ ਵਿਚ ਜਾਣ ਦੀ ਗੱਲ ਵੀ ਆਖੀ ਹੈ।