ETV Bharat / state

ਸੜਕ ਹਾਦਸੇ ‘ਚ ‘ਆਪ’ ਆਗੂ ਸੰਦੀਪ ਸਿੰਗਲਾ ਸਮੇਤ 3 ਦੀ ਮੌਤ - ਸੜਕ ਹਾਦਸੇ ਵਿੱਚ ਸੰਦੀਪ ਸਿੰਗਲਾ ਦੀ ਮੌਤ

ਸੂਬੇ ਚ ਸੜਕ ਹਾਦਸੇ ਵਧਦੇ ਜਾ ਰਹੇ ਹਨ।ਧੂਰੀ ਤੋਂ ਆਪ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਸਮੇਤ 2 ਹੋਰ ਲੋਕਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ।ਇਸ ਹਾਦਸੇ ਨੂੰ ਲੈਕੇ ਪਰਿਵਾਰਾਂ ਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਸੜਕ ਹਾਦਸੇ
ਸੜਕ ਹਾਦਸੇ ‘ਚ ‘ਆਪ’ ਆਗੂ ਤੇ ਟਰੇਡ ਵਿੰਗ ਪੰਜਾਬ ਦੇ ਉਪ ਪ੍ਰਧਾਨ ਸੰਦੀਪ ਸਿੰਗਲਾ ਦੀ ਮੌਤ
author img

By

Published : May 11, 2021, 3:19 PM IST

Updated : May 11, 2021, 3:30 PM IST

ਸੰਗਰੂਰ:ਭਿਆਨਕ ਸੜਕ ਹਾਦਸੇ ਚ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਦੀ ਮੌਤ ਹੋ ਗਈ ਹੈ। ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰਣਵਾਂ ਵਿਖੇ ਟਰੱਕ ਅਤੇ ਕਾਰ ਵਿੱਚ ਹੋਈ ਭਿਆਨਕ ਟੱਕਰ ਵਿੱਚ 3 ਨੋਜਵਾਨਾਂ ਦੀ ਮੌਤ ਹੋਈ ਹੈ।ਜਿਸ ਵਿੱਚ ਧੂਰੀ ਤੋਂ ਆਪ ਦੇ ਆਗੂ ਵੀ ਮੌਜੂਦ ਹਨ।

ਸੜਕ ਹਾਦਸੇ ‘ਚ ‘ਆਪ’ ਆਗੂ ਸੰਦੀਪ ਸਿੰਗਲਾ ਦੀ ਮੌਤ
ਬੀਤੀ ਰਾਤ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰਣਵਾਂ ਵਿਖੇ ਟਰੱਕ ਅਤੇ ਕਾਰ ਵਿੱਚ ਹੋਈ ਭਿਆਨਕ ਟੱਕਰ ਵਿੱਚ 3 ਨੋਜਵਾਨਾਂ ਦੀ ਮੌਤਹੋ ਗਈ ਜਿਸ ਵਿਚ ਧੂਰੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੇਡ ਵਿੰਗ ਪੰਜਾਬ ਦੇ ਉਪ ਪ੍ਰਧਾਨ ਸੰਦੀਪ ਸਿੰਗਲਾ ਵੀ ਸ਼ਾਮਿਲ ਸਨ। ਇਹ ਹਾਦਸਾ ਰਾਤ ਦੇ ਕਰੀਬ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਸੰਦੀਪ ਸਿੰਗਲਾ ਦੇ ਅਚਾਨਕ ਚਲੇ ਜਾਣ ਨਾਲ ਧੂਰੀ ਸ਼ਹਿਰ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ ।ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਉਹ ਚੰਡੀਗੜ੍ਹ ਕਿਸੇ ਦੀ ਖਬਰ ਲੈਣ ਜਾ ਰਹੇ ਸਨ ਅਤੇ ਉਨ੍ਹਾਂ ਨਾਲ ਲੁਧਿਆਣਾ ਦੇ ਕਾਂਗਰਸ ਦੇ ਸਿਰ ਕੱਢ ਆਗੂ ਵਿਜੇ ਅਗਨੀਹੋਤਰੀ ਅਤੇ ਧੂਰੀ ਦੇ ਨਜਦੀਕ ਬਰੜਵਾਲ ਦਾ ਮਨਦੀਪ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਦੀ ਮੌਤ ਹੋ ਗਈ ਹੈ ।ਆਪ ਵਰਕਰਾਂ ਦੇ ਵਲੋਂ ਮ੍ਰਿਤਕ ਆਗੂ ਦੇ ਘਰ ਪਹੁੰਚ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤਾਂ ਉੱਥੇ ਹੀ ਸੜਕ ਹਾਦਸਿਆਂ ਨੂੰ ਲੈਕੇ ਸਰਕਾਰਾਂ ਨੂੰ ਵੀ ਕੋਸਿਆ ਗਿਆ।

ਇਹ ਵੀ ਪੜੋ:ਕੋਟਕਪੂਰਾ ਗੋਲੀਕਾਂਡ: SIT ਵੱਲੋਂ ਜਾਂਚ ਲਈ ਈਮੇਲ ਤੇ ਵ੍ਹੱਟਸਐਪ ਨੰਬਰ ਜਾਰੀ

Last Updated : May 11, 2021, 3:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.