ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦੇ ਸਾਹਮਣੇ ਸਵੇਰ ਤੋਂ ਹੀ ਲੰਬੇ ਸਮੇਂ ਤੋਂ ਸਿੱਖਿਆ ਮੰਤਰੀ ਪੰਜਾਬ (Education Minister Punjab) ਦਾ ਬੈਠਕ ਲਈ ਇੰਤਜ਼ਾਰ ਕਰ ਰਹੇ ਵੱਖ-ਵੱਖ ਟੀਚਰ ਯੂਨੀਅਨ (Teachers Union) ਨੂੰ ਗੁੱਸਾ ਆਇਆ ਤੇ ਉਹ ਉਲਟਾ ਪੰਜਾਬ ਦੇ ਸਿੱਖਿਆ ਮੰਤਰੀ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗੇ ਅਤੇ ਉਨ੍ਹਾਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਹੋਇਆਂ ਕਿਹਾ ਕਿ ਇਨ੍ਹਾਂ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਸਿਰਫ਼ ਕੁਰਸੀ ਹੀ ਬਦਲੀ ਹੈ ਤੇ ਚਿਹਰੇ ਉਹੀ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ, ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ 15-16 ਯੂਨੀਅਨ ਦੇ ਨੁਮਾਇੰਦਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਮੁਹਾਲੀ ਦੇ ਪ੍ਰਸ਼ਾਸਨ ਵੱਲੋਂ ਸਵੇਰੇ 9 ਵਜੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਮੀਟਿੰਗ ਕਰਨ ਲਈ ਸੱਦਾ ਆਇਆ ਸੀ ਜੋ ਲਿਖਤ ਵਿੱਚ ਆਇਆ ਸੀ ਉਨ੍ਹਾਂ ਨੇ ਸਕੂਲ ਦੇ ਕੰਮ ਕਾਜ ਛੱਡ ਕੇ ਇੱਥੇ ਪਹੁੰਚੇ ਹੋਏ ਸਨ ਪਰ ਅਚਾਨਕ ਉਨ੍ਹਾਂ ਨੂੰ ਸਾਢੇ ਬਾਰਾਂ ਵਜੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਮੀਟਿੰਗ ਕੈਂਸਲ ਕਰ ਦਿੱਤੀ ਗਈ ਹੈ ਦੋਨਾਂ ਨੂੰ ਸੈਕਟਰੀ ਹੇਠ ਬੁਲਾਇਆ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਹੋਇਆ ਵੱਖ-ਵੱਖ ਟੀਚਰ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇ ਸਾਢੇ ਬਾਰਾਂ ਵਜੇ ਵੀ ਉਨ੍ਹਾਂ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਨਹੀਂ ਹੁੰਦੀ ਤਾਂ ਉਹ ਉੱਥੇ ਹੀ ਸੈਕਟਰੀ ਭਵਨ ਦੇ ਸਾਹਮਣੇ ਹੀ ਨਾਅਰੇਬਾਜ਼ੀ ਤੇ ਆਪਣਾ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ:ਡੀਜੀਪੀ ਦੀ ਨਿਯੁਕਤੀ 'ਤੇ ਸਵਾਲ ਚੁੱਕਣ ਵਾਲੇ ਸਿੱਧੂ ਖੁਦ ਫਸੇ
ਇੱਥੇ ਪਹੁੰਚੇ ਮਨੀਸ਼ ਕੁਮਾਰ ਟੀਚਰ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਇੱਥੇ ਇੰਤਜ਼ਾਰ ਕੈਰੇਨ ਚਰਨਾ ਕੰਮ ਕਾਰ ਛੱਡ ਕੇ ਆਏ ਸਨ ਪਰ ਇਹ ਬੜੀ ਮਾੜੀ ਗੱਲ ਹੈ ਕਿ ਇਹ ਪੰਜਾਬ ਦੇ ਸਿੱਖਿਆ ਮੰਤਰੀ ਹੋਣ ਦੇ ਬਾਅਦ ਵੀ ਉਨ੍ਹਾਂ ਦੀ ਮੀਟਿੰਗ ਹੋਣ ਦੀ ਬਜਾਏ ਉਨ੍ਹਾਂ ਨੂੰ ਅਚਾਨਕ ਸਾਡੇ ਬਾਰਾਂ ਵਿਚ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੁਣ ਨਦੀਮੂਦੀਨ ਇੱਥੋਂ ਕੈਂਸਲ ਹੋ ਗਈ ਅਤੇ ਸੈਕਟਰੀਏਟ ਵਿੱਚ ਬੁਲਾਈ ਗਈ ਹੈ।