ਮੁਹਾਲੀ: ਅਦਾਲਤ ਨੇ ਇਕ ਅਨੋਖਾ ਫੈਸਲਾ ਸੁਣਾਇਆ ਹੈ ਜਿਸ ਵਿੱਚ ਕੁੱਤੇ ਦੇ ਵੱਢਣ ਦੇ ਚੱਲਦੇ ਕੁੱਤੇ ਮਾਲਕ ਨੂੰ ਛੇ ਮਹੀਨੇ ਦੀ ਸਜ਼ਾ ਅਤੇ ਜ਼ੁਰਮਾਨਾ ਕੀਤਾ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ 11 ਫੇਸ ਦੇ ਵਿੱਚ ਰਹਿਣ ਵਾਲੀ ਰਛਪਾਲ ਕੌਰ ਨੂੰ ਪਿਛਲੇ ਸਾਲ ਇਕ ਕੁੱਤੇ ਨੇ ਕੱਟ ਲਿਆ ਸੀ ਅਤੇ ਉਸ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਇਹ ਕੁੱਤਾ ਉਨ੍ਹਾਂ ਦੇ ਮਕਾਨ ਉੱਪਰ ਰਹਿਣ ਵਾਲੀ ਮੀਨਾਕਸ਼ੀ ਦਾ ਜਿਸ ਤੋਂ ਬਾਅਦ ਉਸ ਨੇ ਮੀਨਾਕਸ਼ੀ ਦੇ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਸੀ ਅਤੇ ਇੱਕ ਸਾਲ ਬਾਅਦ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਮੀਨਾਕਸ਼ੀ ਨੂੰ ਛੇ ਮਹੀਨੇ ਦੀ ਸਜ਼ਾ ਅਤੇ ਜ਼ੁਰਮਾਨਾ ਕਰ ਦਿੱਤਾ ਹੈ।
ਮੀਨਾਕਸ਼ੀ ਨੇ ਕਿਹਾ ਕਿ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ ਪਰ ਉਹ ਇਸ ਤੋਂ ਖੁਸ਼ ਨਹੀਂ ਹਨ ਜਿਸ ਦੇ ਲਈ ਉਹ ਉੱਚ ਅਦਾਲਤ ਦੇ ਵਿੱਚ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਕੁੱਤਾ ਉਨ੍ਹਾਂ ਦਾ ਨਹੀਂ ਸੀ ਤੇ ਕਿਹਾ ਕਿ ਰਛਪਾਲ ਕੌਰ ਨੂੰ ਉਸ ਦੇ ਹੀ ਕੁੱਤੇ ਨੇ ਕੱਟਿਆ ਹੈ ਇਸ ਦਾ ਉਸ ਕੋਲ ਕੋਈ ਸਬੂਤ ਨਹੀ ਹੈ।
ਇਹ ਵੀ ਪੜੋ: ਥਾਈਲੈਂਡ: ਪੀਐਮ ਮੋਦੀ ਨੇ ਜਾਪਾਨ ਦੇ ਪੀਐਮ ਸ਼ਿੰਜ਼ੋ ਆਬੇ ਨਾਲ ਕੀਤੀ ਮੁਲਾਕਾਤ
ਉਥੇ ਹੀ ਰਛਪਾਲ ਕੌਰ ਨੇ ਇਸ ਫ਼ੈਸਲੇ ਉੱਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ।