ETV Bharat / state

ਵੈਕਸੀਨ ਲਗਵਾਉਣ ਲਈ SHO ਜਾਂ MC ਦੀ ਸਟੈਂਪ ਜਰੂਰੀ...

ਕੋਰੋਨਾ ਵੈਕਸੀਨ ਲਗਵਾਉਣ ਨੂੰ ਲੈਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਵੈਕਸੀਨ ਲਗਵਾਉਣ ਤੋਂ ਪਹਿਲਾਂ ਇੱਕ ਫਾਰਮ ਭਰ ਕੇ ਉਸ ਉਪਰ ਇਸ ਬਾਬਤ ਮੋਹਰ ਲਗਵਾ ਕੇ ਆਉਣ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਵੈਕਸੀਨ ਲਾਈ ਜਾਵੇਗੀ ।

ਵੈਕਸੀਨ ਲਗਵਾਉਣ ਨੂੰ ਲੈਕੇ ਨਵਾਂ ਫੁਰਮਾਨ
ਵੈਕਸੀਨ ਲਗਵਾਉਣ ਨੂੰ ਲੈਕੇ ਨਵਾਂ ਫੁਰਮਾਨ
author img

By

Published : May 26, 2021, 10:22 PM IST

ਮੁਹਾਲੀ:ਇੱਕ ਪਾਸੇ ਜਿੱਥੇ ਸਰਕਾਰਾਂ ਲੋਕਾਂ ਨੂੰ ਇਹ ਅਪੀਲ ਕਰਦੀਆਂ ਨਜ਼ਰ ਆ ਰਹੀਆਂ ਹਨ ਕਿ ਕੋਰੋਨਾ ਮਹਾਮਾਰੀ ਤੋਂ ਬਚਣਾ ਹੈ ਤਾਂ ਵੈਕਸੀਨੇਸ਼ਨ ਲਗਵਾਉਣ ਪਰ ਦੂਜੇ ਪਾਸੇ ਵੈਕਸੀਨੇਸ਼ਨ ਲਗਵਾਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।ਦਰਅਸਲ ਮੁਹਾਲੀ ਪ੍ਰਸ਼ਾਸਨ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਵੀ ਲੋਕ 18 ਸਾਲ ਤੋਂ ਉੱਪਰ ਵੈਕਸੀਨ ਲਾਵਾਉਣਾ ਚਾਹੁੰਦੇ ਹਨ ਉਹ ਪਹਿਾਲਾਂ ਇੱਕ ਫਾਰਮ ਭਰ ਕੇ ਉਸ ਉਪਰ ਇਸ ਬਾਬਤ ਮੋਹਰ ਲਗਵਾ ਕੇ ਆਉਣ ਉਸਤੋਂ ਬਾਅਦ ਹੀ ਓਹਨਾ ਨੂ ਵੈਕਸੀਨ ਲਾਈ ਜਾਵੇਗੀ ।

ਵੈਕਸੀਨ ਲਗਵਾਉਣ ਨੂੰ ਲੈਕੇ ਨਵਾਂ ਫੁਰਮਾਨ
ਇਹਨਾਂ ਆਦੇਸ਼ਾਂ ਤੋਂ ਬਾਅਦ ਲੋਕ ਖੱਜਲ ਖੁਆਰ ਹੁੰਦੇ ਦਿਖਾਈ ਦੇ ਰਹੇ ਹਨ।ਪਹਿਲਾਂ ਲੋਕ ਹਸਪਤਾਲ ਜਾਂਦੇ ਹਨ ਕਿ ਸਾਨੂੰ ਅੱਜ ਵੈਕਸੀਨ ਲੱਗ ਜਾਵੇਗੀ ਪਰ ਉੱਥੇ ਜਾ ਕੇ ਪਤਾ ਚਲਦਾ ਕਿ ਫਾਰਮ ਉੱਪਰ ਮੋਹਰ ਵੀ ਲਵਾਉਣੀ ਪਵੇਗੀ ਅਤੇ ਇਸ ਤੋਂ ਬਾਅਦ ਕਈ ਲੋਕ ਤਾਂ ਦੋਬਾਰਾ ਟੀਕਾ ਲਵਾਉਣ ਹੀ ਨਹੀਂ ਆਉਂਦੇ ਅਤੇ ਜੋ ਆਉਂਦੇ ਵੀ ਹਨ ਉਹਨਾਂ ਨੂੰ ਕਈ ਘੰਟੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ।ਓਥੇ ਹੀ ਇਸ ਬਾਬਤ ਜਦੋ ਮੁਹਾਲੀ ਦੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਡਿਪਟੀ ਕਮਿਸ਼ਨਰ ਦੇ ਲਿਖਤੀ ਆਦੇਸ਼ ਹਨ ਤੇ ਇਸਤੋਂ ਬਿਨਾਂ ਵੈਕਸੀਨ ਨਹੀਂ ਲਾਈ ਜਾ ਰਹੀ । ਇਹ ਵੀ ਪੜੋ:Royal Ride in the plane: ਇੱਕ ਸਵਾਰੀ ਨਾਲ ਹੀ ਜਹਾਜ਼ ਨੂੰ ਭਰਨੀ ਪਈ ਉਡਾਣ..

ETV Bharat Logo

Copyright © 2024 Ushodaya Enterprises Pvt. Ltd., All Rights Reserved.