ਰੂਪਨਗਰ: ਸਿਵਲ ਸਰਜਨ ਡਾ.ਐਚਐਨ ਸ਼ਰਮਾ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਕੋਵਿਡ ਕੇਅਰ ਆਇਸੋਲੇਸ਼ਨ ਸੈਂਟਰ ਸਥਾਪਤ ਕਰਨ ਸਬੰਧੀ ਸਮੂਹ ਸੀਨੀਅਰ ਮੈਡੀਕਲ ਅਫਸਰ, ਸਬੰਧਤ ਸੰਸਥਾਵਾਂ ਦੇ 1-1 ਮੈਡੀਕਲ ਅਫਸਰ ਅਤੇ ਲੈਬ ਟੈਕਨੀਸ਼ੀਅਨ ਦੀ ਟ੍ਰੇਨਿੰਗ ਕਰਵਾਈ ਗਈ।
ਡਾ.ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੀ ਬਿਮਾਰੀ ਨੂੰ ਮੁਖ ਰੱਖਦੇ ਹੋਏ ਹਸਪਤਾਲਾਂ ਦੇ ਆਇਸੋਲੇਸ਼ਨ ਵਾਰਡਾਂ ਤੋਂ ਇਲਾਵਾ ਹੋਰ ਸਥਾਨਾਂ ਭਰਤਗੜ੍ਹ-1, ਭੱਦਲ ਇੰਜੀਨੀਅਰਿੰਗ ਕਾਲਜ, ਆਈਆਈਟੀ ਲੜਕਿਆਂ ਦਾ ਹੋਸਟਲ, ਚਮਕੌਰ ਸਾਹਿਬ ਨਵੋਦਿਆ ਕਾਲਜ, ਨੰਗਲ ਬੀ.ਬੀ.ਐਮ.ਬੀ.ਗੈਸਟ ਹਾਉਸ, ਨੰਗਲ ਐਨ.ਐਫ.ਐਲ.ਗੈਸਟ ਹਾਉਸ ਨੰਗਲ, ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਰਾਏ, ਮਾਤਾ ਨਾਨਕੀ ਹਸਪਤਾਲ, ਨੂਰਪੁਰ ਬੇਦੀ-ਕੁਮਾਰ ਹਸਪਤਾਲ, ਕੈਲਾਸ਼ ਹਸਪਤਾਲ, ਮੋਰਿੰਡਾ-ਚਰਨਜੀਤ ਨਰਸਿੰਗ ਕਾਲਜ, ਬਾਬਾ ਜੋਰਾਵਰ ਸਿੰਘ ਕਾਲਜ ਵਿੱਚ ਵੀ ਕੋਵਿਡ ਕੇਅਰ ਆਇਸੋਲੇਸ਼ਨ ਸੈਟਰ ਸਥਾਪਿਤ ਕੀਤੇ ਜਾਣੇ ਹਨ।
ਸਿਵਲ ਸਰਜਨ ਡਾ ਐਚ ਐਨ ਸ਼ਰਮਾ ਨੇ ਟ੍ਰੇਨਿੰਗ ਦੋਰਾਨ ਸਾਰੇ ਸੇਫਟੀ ਮਈਅਰ ਵਰਤੋਂ ਕਰਨ ਬਾਰੇ ਦੱਸਿਆ ਅਤੇ ਉਪਰੋਕਤ ਬਣਾਏ ਜਾਣ ਵਾਲੇ ਕੋਵਿਡ ਕੇਅਰ ਆਈਸੋਲੇਸ਼ਨ ਸੈਟਰਾਂ ਉੱਤੇ ਦਿੱਤੀਆਂ ਜਾਣ ਵਾਲੀਆ ਸੇਵਾਵਾਂ ਵਾਰੇ ਜਾਣਕਾਰੀ ਦਿੱਤੀ।
ਡਾ.ਰਾਜੀਵ ਅਗਰਵਾਲ ਅਤੇ ਮਨੀਸ਼ਾ ਮਾਈਕਰੋਬਾਈਲੌਜਿਸਟ ਨੇ ਕੋਰੋਨਾ ਦੇ ਸ਼ੱਕੀ ਮਾਮਲਿਆਂ ਦੇ ਸੈਂਪਲ ਦੀ ਹੈਂਡਜ ਅੋਨ ਟ੍ਰੇਨਿੰਗ ਦਿੱਤੀ। ਇਹ ਟ੍ਰੇਨਿੰਗ ਸੋਸਲ ਡਿਸਟੈਸਿੰਗ ਨੂੰ ਮੁਖ ਰੱਖਦੇ ਹੋਏ ਦੋ ਬੈਚਾਂ ਵਿੱਚ ਕਰਵਾਈ ਗਈ।