ETV Bharat / state

Thieves target a school in Rupnagar: ਰੂਪਨਗਰ ਦੇ ਵਿੱਚ ਇੱਕ ਸਕੂਲ ਨੂੰ ਚੋਰਾਂ ਵੱਲੋਂ ਬਣਾਇਆ ਗਿਆ ਨਿਸ਼ਾਨਾ - crime

ਘਰਾਂ ਅਤੇ ਦੁਕਾਨਾਂ ਨੂੰ ਛੱਡ ਹੁਣ ਚੋਰਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਚੋਰ ਰਾਤ ਨੂੰ ਸਕੂਲਾਂ 'ਚ ਦਰਵਾਜੇ ਅਤੇ ਗਰੀਲਾਂ ਨੂੰ ਚੋਰੀ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਰੂਪਨਗਰ ਜਿਲ੍ਹੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਸਰਕਾਰੀ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

Etv Bharat
Etv Bharat
author img

By

Published : Feb 22, 2023, 4:52 PM IST

ਰੂਪਨਗਰ ਦੇ ਵਿੱਚ ਇੱਕ ਸਕੂਲ ਨੂੰ ਚੋਰਾਂ ਵੱਲੋਂ ਬਣਾਇਆ ਗਿਆ ਨਿਸ਼ਾਨਾ

ਰੂਪਨਗਰ: ਸਕੂਲਾਂ ਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਹੈ। ਜਿੱਥੇ ਸਹੀ ਕੰਮ, ਸਹੀ ਇਨਸਾਨ ਬਣ ਦੀ ਸੇਧ ਮਿਲਦੀ ਹੈ, ਪਰ ਜੇਕਰ ਉਨ੍ਹਾਂ ਹੀ ਸਕੂਲਾਂ ਵਿੱਚ ਚੋਰੀ ਹੋਣ ਲੱਗ ਜਾਵੇ ਤਾਂ ਤੁਸੀਂ ਕੀ ਕਹੋਗੇ। ਅਜਿਹਾ ਹੀ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਲਗੀਧਾਰ ਕੰਨਿਆ ਪਾਠਸ਼ਾਲਾ ਵਿੱਚ ਚੋਰੀ ਕੀਤੀ ਗਈ ਹੈ। ਸਵੇਰੇ ਸਕੂਲ ਆ ਕੇ ਜਦੋਂ ਕਲਾਸਾਂ ਦੇ ਦਰਵਾਜੇ ਖੋਲ੍ਹੇ ਗਏ ਤਾਂ ਬੱਚਿਆਂ ਨੇ ਦੇਖਿਆ ਕਿ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਕਲਾਸਾਂ ਦੀਆਂ ਖਿੜਕੀਆਂ ਨਾਲੋਂ ਗਰੀਲਾਂ ਗਾਇਬ ਹਨ। ਇਸ ਤੋਂ ਬਾਅਦ ਅਧਿਆਪਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਮਨਜਿੰਦਰ ਸਿੰਘ ਸਾਹਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿਟੀ ਥਾਣਾ ਰੂਪਨਗਰ ਦੇ ਵਿੱਚ ਇਸ ਬਾਬਤ ਇਤਲਾਹ ਦੇ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਚੋਰੀ ਨਾਲ ਕਰੀਬ ਡੇਢ ਲੱਖ ਦਾ ਨੁਕਸਾਨ ਹੋਇਆ ਹੈ। ਸਕੂਲ ਪ੍ਰਬੰਧਕ ਮੁਤਾਬਿਕ ਇਹ ਸਕੂਲ ਪਹਿਲਾਂ ਹੀ ਲੋਕਾਂ ਦੀ ਸਹਾਇਤਾ ਨਾਲ ਚੱਲ ਰਿਹਾ ਹੈ।

ਜਾਂਚ ਅਧਿਕਾਰੀ ਦਾ ਬਿਆਨ: ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਕਿ ਰੂਪਨਗਰ ਦੇ ਕਲਗੀਧਰ ਕੰਨਿਆ ਪਾਠਸ਼ਾਲਾ ਦੇ ਵਿਚ ਚੋਰੀ ਦੀ ਘਟਨਾ ਵਾਪਰੀ ਹੈ। ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਅਤੇ ਜਗ੍ਹਾ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਤੇ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕਾਨੂੰਨ ਵਿਵਸਥਾ ਉੱਤੇ ਸਵਾਲ: ਸੂਬੇ ਦੀ ਕਾਨੂੰਨ ਵਿਵਸਥਾ ਆਏ ਦਿਨ ਖ਼ਰਾਬ ਹੋ ਰਹੀ ਹੈ। ਚੋਰੀ, ਲੁੱਟ, ਕੁੱਟਮਾਰ, ਕਤਲ ਆਦਿ ਵਾਰਦਾਤਾਂ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਕਨਾਨੂੰ ਵਿਵਸਥਾ ਉੱਤੋਂ ਭਰੋਸਾ ਉੱਠ ਗਿਆ ਹੈ। ਸ਼ਰੇਆਮ ਕਤਲੋ-ਗਾਰਤ ਕਰ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ। ਕਦੇ ਸਕੂਲਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਕਦੇ ਓਟ ਸੈਂਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਵੇਂ ਕਿ ਸੂਬਾ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਵੱਡੇ- ਵੱਡੇ ਦਾਅਵੇ ਅਤੇ ਵਾਅਦੇ ਆਮ ਜਨਤਾ ਨਾਲ ਕੀਤੇ ਜਾ ਰਹੇ ਹਨ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ, ਸਾਰੇ ਲੋਕ ਬਿਨ੍ਹਾਂ ਖੌਫ਼ ਤੋਂ ਰਹਿ ਸਕਣਗੇ, ਪਰ ਨਜ਼ਰ ਇਸ ਦੇ ਉਲਟ ਹੀ ਆ ਰਿਹਾ ਹੈ। ਹੁਣ ਤਾਂ ਹਾਲਤ ਇੰਨੇ ਮਾੜੇ ਹੋ ਗਏ ਹਨ ਕਿ ਸੂਕਲਾਂ ਵਿੱਚੋਂ ਹੀ ਸਮਾਨ ਚੋਰੀ ਹੋਣ ਲੱਗ ਗਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣਦੇ ਜਾ ਰਹੇ ਹਨ।

ਇਹ ਵੀ ਪੜ੍ਹੋ : Live in Relationship: ਕੀ ਹੁਣ ਸੁਰੱਖਿਅਤ ਨਹੀਂ ਕੁੜੀਆਂ ਲਈ ਲਿਵ ਇਨ ਰਿਲੇਸ਼ਨਸ਼ਿਪ? ਲਗਾਤਾਰ ਵਾਪਰੀਆਂ ਖੌਫ਼ਨਾਕ ਘਟਨਾਵਾਂ ਨੇ ਚੁੱਕੇ ਸਵਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.